ਗਿਣਤੀ 5

“ ‘ਤਾਂ ਇਹ ਮਨ ਵਿੱਚ ਜਲਣ ਦਾ ਨਿਯਮ ਹੈ ਜਦੋਂ ਇੱਕ ਔਰਤ ਆਪਣੇ ਪਤੀ ਨਾਲ ਵਿਆਹ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕਰ ਲੈਂਦੀ ਹੈ,

Numbers 5:29 (UKJV) This is the law of jealousies, when a wife goes aside to another instead of her husband, and is defiled;

27ਜੇ ਉਸ ਨੇ ਆਪਣੇ ਆਪ ਨੂੰ ਅਪਵਿੱਤਰ ਬਣਾਇਆ ਹੈ ਅਤੇ ਆਪਣੇ ਪਤੀ ਨਾਲ ਬੇਵਫ਼ਾਈ ਕੀਤੀ ਹੈ ਤਾਂ ਇਸ ਦਾ ਨਤੀਜਾ ਇਹ ਹੋਵੇਗਾ, ਜਦੋਂ ਉਸ ਨੂੰ ਉਹ ਪਾਣੀ ਪਿਲਾਇਆ ਜਾਂਦਾ ਹੈ ਜੋ ਸਰਾਪ ਲਿਆਉਂਦਾ ਹੈ ਅਤੇ ਕੌੜਾ ਕਸ਼ਟ ਲਿਆਉਂਦਾ ਹੈ, ਤਾਂ ਉਹ ਉਸ ਦੇ ਅੰਦਰ ਵੜ ਜਾਵੇਗਾ, ਉਸ ਦਾ ਪੇਟ ਸੁੱਜ ਜਾਵੇਗਾ।

28ਪਰ ਜੇ ਔਰਤ ਨੇ ਆਪਣੇ ਆਪ ਨੂੰ ਅਸ਼ੁੱਧ ਨਹੀਂ ਕੀਤਾ ਸਗੋਂ ਸ਼ੁੱਧ ਹੈ ਤਾਂ ਉਹ ਦੋਸ਼ ਤੋਂ ਮੁਕਤ ਹੋ ਜਾਵੇਗੀ ਅਤੇ ਬੱਚੇ ਪੈਦਾ ਕਰ ਸਕੇਗੀ।

29“ ‘ਤਾਂ ਇਹ ਮਨ ਵਿੱਚ ਜਲਣ ਦਾ ਨਿਯਮ ਹੈ ਜਦੋਂ ਇੱਕ ਔਰਤ ਆਪਣੇ ਪਤੀ ਨਾਲ ਵਿਆਹ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕਰ ਲੈਂਦੀ ਹੈ,

30ਜਾਂ ਜਦੋਂ ਇੱਕ ਆਦਮੀ ਦੇ ਮਨ ਵਿੱਚ ਜਲਣ ਹੋਵੇ ਕਿਉਂਕਿ ਉਹ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਹੈ। ਜਾਜਕ ਉਸ ਨੂੰ ਯਾਹਵੇਹ ਦੇ ਸਾਹਮਣੇ ਖੜ੍ਹਾ ਕਰੇ, ਅਤੇ ਇਸ ਪੂਰੇ ਕਾਨੂੰਨ ਨੂੰ ਉਸ ਉੱਤੇ ਲਾਗੂ ਕਰਨਾ ਹੈ।

31ਪਤੀ ਕਿਸੇ ਵੀ ਗਲਤੀ ਤੋਂ ਨਿਰਦੋਸ਼ ਹੋਵੇਗਾ, ਉਹ ਔਰਤ ਆਪਣੀ ਬਦੀ ਨੂੰ ਆਪ ਚੁੱਕੇਗੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.