15ਉਹਨਾਂ ਦੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਦੇ ਨਾਲ, ਅਤੇ ਵਧੀਆ ਆਟੇ ਨਾਲ ਅਤੇ ਬਿਨਾਂ ਖਮੀਰ ਤੋਂ ਬਣੀ ਰੋਟੀ ਦੀ ਇੱਕ ਟੋਕਰੀ, ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਮੋਟੀਆਂ ਰੋਟੀਆਂ, ਅਤੇ ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਪਤਲੀਆਂ ਰੋਟੀਆਂ।
16“ ‘ਜਾਜਕ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰੇ ਅਤੇ ਪਾਪ ਦੀਆਂ ਭੇਟਾਂ ਅਤੇ ਹੋਮ ਦੀਆਂ ਭੇਟਾਂ ਚੜ੍ਹਾਵੇ।
17ਜਾਜਕ ਪਤੀਰੀ ਰੋਟੀ ਦੀ ਟੋਕਰੀ ਚੜ੍ਹਾਵੇ ਅਤੇ ਭੇਡੂ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਅਤੇ ਉਸ ਦੇ ਅਨਾਜ ਅਤੇ ਪੀਣ ਦੀ ਭੇਟ ਦੇ ਨਾਲ ਚੜ੍ਹਾਵੇ।
18“ ‘ਤਾਂ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆਪਣੇ ਅੱਡ ਹੋਣ ਦੇ ਸਿਰ ਮੁਨਾਵੇ ਅਤੇ ਆਪਣੇ ਅੱਡ ਦੇ ਸਿਰ ਦੇ ਵਾਲ ਅੱਗ ਉੱਤੇ ਸੁੱਟੇ ਜਿਹੜੀ ਸੁੱਖ-ਸਾਂਦ ਦੀ ਬਲੀ ਹੇਠ ਹੈ।
19“ ‘ਨਜ਼ੀਰ ਅੱਡ ਹੋਣ ਦੇ ਪਿੱਛੋਂ ਜਦੋਂ ਸਿਰ ਮੁਨਾ ਲਵੇ, ਫਿਰ ਜਾਜਕ ਉਸ ਭੇਡ ਦੇ ਬੱਚੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚ ਇੱਕ ਪਤੀਰੀ ਰੋਟੀ ਅਤੇ ਇੱਕ ਮੁੱਠੀ ਲੈ ਕੇ ਉਸਦੇ ਹੱਥਾਂ ਉੱਤੇ ਰੱਖ ਅਤੇ ਇੱਕ ਮੋਟੀ ਰੋਟੀ ਅਤੇ ਟੋਕਰੀ ਵਿੱਚੋਂ ਇੱਕ ਪਤਲੀ ਰੋਟੀ, ਦੋਵੇਂ ਬਿਨਾਂ ਖਮੀਰ ਦੇ ਬਣਾਏ ਹੋਣ।