ਗਿਣਤੀ 7

ਜਦੋਂ ਮੋਸ਼ੇਹ ਨੇ ਡੇਰੇ ਦੀ ਸਥਾਪਨਾ ਪੂਰੀ ਕੀਤੀ, ਉਸਨੇ ਇਸਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਮਸਹ ਕੀਤਾ ਅਤੇ ਪਵਿੱਤਰ ਕੀਤਾ, ਨਾਲ ਹੀ ਉਸਨੇ ਜਗਵੇਦੀ ਅਤੇ ਇਸਦੇ ਸਾਰੇ ਭਾਂਡਿਆਂ ਨੂੰ ਵੀ ਮਸਹ ਕੀਤਾ ਅਤੇ ਪਵਿੱਤਰ ਕੀਤਾ।

Numbers 7:1 (UKJV) And it came to pass on the day that Moses had fully set up the tabernacle, and had anointed it, and sanctified it, and all the instruments thereof, both the altar and all the vessels thereof, and had anointed them, and sanctified them;

1ਜਦੋਂ ਮੋਸ਼ੇਹ ਨੇ ਡੇਰੇ ਦੀ ਸਥਾਪਨਾ ਪੂਰੀ ਕੀਤੀ, ਉਸਨੇ ਇਸਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਮਸਹ ਕੀਤਾ ਅਤੇ ਪਵਿੱਤਰ ਕੀਤਾ, ਨਾਲ ਹੀ ਉਸਨੇ ਜਗਵੇਦੀ ਅਤੇ ਇਸਦੇ ਸਾਰੇ ਭਾਂਡਿਆਂ ਨੂੰ ਵੀ ਮਸਹ ਕੀਤਾ ਅਤੇ ਪਵਿੱਤਰ ਕੀਤਾ।

2ਤਦ ਇਸਰਾਏਲ ਦੇ ਆਗੂਆਂ ਨੇ ਪਰਿਵਾਰਾਂ ਦੇ ਮੁਖੀਆਂ ਨੇ ਜਿਹੜੇ ਗਿਣੇ ਹੋਏ ਲੋਕਾਂ ਦੇ ਮੁਖੀਏ ਸਨ, ਚੜ੍ਹਾਵੇ ਚੜ੍ਹਾਏ।

3ਉਹ ਯਾਹਵੇਹ ਦੇ ਅੱਗੇ ਤੋਹਫ਼ੇ ਵਜੋਂ ਛੇ ਢੱਕੀਆਂ ਹੋਈਆਂ ਗੱਡੀਆਂ ਅਤੇ ਬਾਰਾਂ ਬਲਦ ਲੈ ਕੇ ਆਏ, ਹਰੇਕ ਆਗੂ ਤੋਂ ਇੱਕ-ਇੱਕ ਬਲਦ ਅਤੇ ਹਰ ਦੋ ਵਿੱਚੋਂ ਇੱਕ ਗੱਡੀ, ਉਹਨਾਂ ਨੇ ਡੇਰੇ ਦੇ ਸਾਹਮਣੇ ਪੇਸ਼ ਕੀਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.