ਗਿਣਤੀ 7

ਉਹ ਯਾਹਵੇਹ ਦੇ ਅੱਗੇ ਤੋਹਫ਼ੇ ਵਜੋਂ ਛੇ ਢੱਕੀਆਂ ਹੋਈਆਂ ਗੱਡੀਆਂ ਅਤੇ ਬਾਰਾਂ ਬਲਦ ਲੈ ਕੇ ਆਏ, ਹਰੇਕ ਆਗੂ ਤੋਂ ਇੱਕ-ਇੱਕ ਬਲਦ ਅਤੇ ਹਰ ਦੋ ਵਿੱਚੋਂ ਇੱਕ ਗੱਡੀ, ਉਹਨਾਂ ਨੇ ਡੇਰੇ ਦੇ ਸਾਹਮਣੇ ਪੇਸ਼ ਕੀਤੇ।

Numbers 7:3 (UKJV) And they brought their offering before the LORD, six covered wagons, and twelve oxen; a wagon for two of the princes, and for each one an ox: and they brought them before the tabernacle.

1ਜਦੋਂ ਮੋਸ਼ੇਹ ਨੇ ਡੇਰੇ ਦੀ ਸਥਾਪਨਾ ਪੂਰੀ ਕੀਤੀ, ਉਸਨੇ ਇਸਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਮਸਹ ਕੀਤਾ ਅਤੇ ਪਵਿੱਤਰ ਕੀਤਾ, ਨਾਲ ਹੀ ਉਸਨੇ ਜਗਵੇਦੀ ਅਤੇ ਇਸਦੇ ਸਾਰੇ ਭਾਂਡਿਆਂ ਨੂੰ ਵੀ ਮਸਹ ਕੀਤਾ ਅਤੇ ਪਵਿੱਤਰ ਕੀਤਾ।

2ਤਦ ਇਸਰਾਏਲ ਦੇ ਆਗੂਆਂ ਨੇ ਪਰਿਵਾਰਾਂ ਦੇ ਮੁਖੀਆਂ ਨੇ ਜਿਹੜੇ ਗਿਣੇ ਹੋਏ ਲੋਕਾਂ ਦੇ ਮੁਖੀਏ ਸਨ, ਚੜ੍ਹਾਵੇ ਚੜ੍ਹਾਏ।

3ਉਹ ਯਾਹਵੇਹ ਦੇ ਅੱਗੇ ਤੋਹਫ਼ੇ ਵਜੋਂ ਛੇ ਢੱਕੀਆਂ ਹੋਈਆਂ ਗੱਡੀਆਂ ਅਤੇ ਬਾਰਾਂ ਬਲਦ ਲੈ ਕੇ ਆਏ, ਹਰੇਕ ਆਗੂ ਤੋਂ ਇੱਕ-ਇੱਕ ਬਲਦ ਅਤੇ ਹਰ ਦੋ ਵਿੱਚੋਂ ਇੱਕ ਗੱਡੀ, ਉਹਨਾਂ ਨੇ ਡੇਰੇ ਦੇ ਸਾਹਮਣੇ ਪੇਸ਼ ਕੀਤੇ।

4ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

5“ਇਹਨਾਂ ਨੂੰ ਉਹਨਾਂ ਤੋਂ ਕਬੂਲ ਕਰ ਤਾਂ ਜੋ ਉਹ ਮੰਡਲੀ ਦੇ ਤੰਬੂ ਦੇ ਕੰਮ ਵਿੱਚ ਵਰਤੇ ਜਾ ਸਕਣ ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿਓ ਤਾਂ ਜੋ ਹਰੇਕ ਆਦਮੀ ਉਸਦੇ ਠਹਿਰਾਏ ਗਏ ਕੰਮ ਨੂੰ ਕਰੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.