ਗਿਣਤੀ 7

“ਇਹਨਾਂ ਨੂੰ ਉਹਨਾਂ ਤੋਂ ਕਬੂਲ ਕਰ ਤਾਂ ਜੋ ਉਹ ਮੰਡਲੀ ਦੇ ਤੰਬੂ ਦੇ ਕੰਮ ਵਿੱਚ ਵਰਤੇ ਜਾ ਸਕਣ ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿਓ ਤਾਂ ਜੋ ਹਰੇਕ ਆਦਮੀ ਉਸਦੇ ਠਹਿਰਾਏ ਗਏ ਕੰਮ ਨੂੰ ਕਰੇ।”

Numbers 7:5 (UKJV) Take it of them, that they may be to do the service of the tabernacle of the congregation; and you shall give them unto the Levites, to every man according to his service.

3ਉਹ ਯਾਹਵੇਹ ਦੇ ਅੱਗੇ ਤੋਹਫ਼ੇ ਵਜੋਂ ਛੇ ਢੱਕੀਆਂ ਹੋਈਆਂ ਗੱਡੀਆਂ ਅਤੇ ਬਾਰਾਂ ਬਲਦ ਲੈ ਕੇ ਆਏ, ਹਰੇਕ ਆਗੂ ਤੋਂ ਇੱਕ-ਇੱਕ ਬਲਦ ਅਤੇ ਹਰ ਦੋ ਵਿੱਚੋਂ ਇੱਕ ਗੱਡੀ, ਉਹਨਾਂ ਨੇ ਡੇਰੇ ਦੇ ਸਾਹਮਣੇ ਪੇਸ਼ ਕੀਤੇ।

4ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

5“ਇਹਨਾਂ ਨੂੰ ਉਹਨਾਂ ਤੋਂ ਕਬੂਲ ਕਰ ਤਾਂ ਜੋ ਉਹ ਮੰਡਲੀ ਦੇ ਤੰਬੂ ਦੇ ਕੰਮ ਵਿੱਚ ਵਰਤੇ ਜਾ ਸਕਣ ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿਓ ਤਾਂ ਜੋ ਹਰੇਕ ਆਦਮੀ ਉਸਦੇ ਠਹਿਰਾਏ ਗਏ ਕੰਮ ਨੂੰ ਕਰੇ।”

6ਤਾਂ ਮੋਸ਼ੇਹ ਨੇ ਗੱਡੀਆਂ ਅਤੇ ਬਲਦਾਂ ਨੂੰ ਲੈ ਕੇ ਲੇਵੀਆਂ ਨੂੰ ਦੇ ਦਿੱਤਾ।

7ਉਸ ਨੇ ਗੇਰਸ਼ੋਨੀਆਂ ਨੂੰ ਦੋ ਗੱਡੀਆਂ ਅਤੇ ਚਾਰ ਬਲਦ ਦਿੱਤੇ, ਜਿਵੇਂ ਕਿ ਉਹਨਾਂ ਦੇ ਕੰਮ ਦੀ ਲੋੜ ਦੇ ਅਨੁਸਾਰ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.