4ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
5“ਇਹਨਾਂ ਨੂੰ ਉਹਨਾਂ ਤੋਂ ਕਬੂਲ ਕਰ ਤਾਂ ਜੋ ਉਹ ਮੰਡਲੀ ਦੇ ਤੰਬੂ ਦੇ ਕੰਮ ਵਿੱਚ ਵਰਤੇ ਜਾ ਸਕਣ ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿਓ ਤਾਂ ਜੋ ਹਰੇਕ ਆਦਮੀ ਉਸਦੇ ਠਹਿਰਾਏ ਗਏ ਕੰਮ ਨੂੰ ਕਰੇ।”
6ਤਾਂ ਮੋਸ਼ੇਹ ਨੇ ਗੱਡੀਆਂ ਅਤੇ ਬਲਦਾਂ ਨੂੰ ਲੈ ਕੇ ਲੇਵੀਆਂ ਨੂੰ ਦੇ ਦਿੱਤਾ।
7ਉਸ ਨੇ ਗੇਰਸ਼ੋਨੀਆਂ ਨੂੰ ਦੋ ਗੱਡੀਆਂ ਅਤੇ ਚਾਰ ਬਲਦ ਦਿੱਤੇ, ਜਿਵੇਂ ਕਿ ਉਹਨਾਂ ਦੇ ਕੰਮ ਦੀ ਲੋੜ ਦੇ ਅਨੁਸਾਰ ਦਿੱਤੇ।
8ਉਸ ਨੇ ਮੇਰਾਰੀਆਂ ਨੂੰ ਉਹਨਾਂ ਦੇ ਕੰਮ ਅਨੁਸਾਰ ਚਾਰ ਗੱਡੇ ਅਤੇ ਅੱਠ ਬਲਦ ਦਿੱਤੇ ਜਿਹੜੇ ਜਾਜਕ ਹਾਰੋਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਹੇਠ ਸਨ।