ਗਿਣਤੀ 7

ਉਸ ਨੇ ਮੇਰਾਰੀਆਂ ਨੂੰ ਉਹਨਾਂ ਦੇ ਕੰਮ ਅਨੁਸਾਰ ਚਾਰ ਗੱਡੇ ਅਤੇ ਅੱਠ ਬਲਦ ਦਿੱਤੇ ਜਿਹੜੇ ਜਾਜਕ ਹਾਰੋਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਹੇਠ ਸਨ।

Numbers 7:8 (UKJV) And four wagons and eight oxen he gave unto the sons of Merari, according unto their service, under the hand of Ithamar the son of Aaron the priest.

6ਤਾਂ ਮੋਸ਼ੇਹ ਨੇ ਗੱਡੀਆਂ ਅਤੇ ਬਲਦਾਂ ਨੂੰ ਲੈ ਕੇ ਲੇਵੀਆਂ ਨੂੰ ਦੇ ਦਿੱਤਾ।

7ਉਸ ਨੇ ਗੇਰਸ਼ੋਨੀਆਂ ਨੂੰ ਦੋ ਗੱਡੀਆਂ ਅਤੇ ਚਾਰ ਬਲਦ ਦਿੱਤੇ, ਜਿਵੇਂ ਕਿ ਉਹਨਾਂ ਦੇ ਕੰਮ ਦੀ ਲੋੜ ਦੇ ਅਨੁਸਾਰ ਦਿੱਤੇ।

8ਉਸ ਨੇ ਮੇਰਾਰੀਆਂ ਨੂੰ ਉਹਨਾਂ ਦੇ ਕੰਮ ਅਨੁਸਾਰ ਚਾਰ ਗੱਡੇ ਅਤੇ ਅੱਠ ਬਲਦ ਦਿੱਤੇ ਜਿਹੜੇ ਜਾਜਕ ਹਾਰੋਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਹੇਠ ਸਨ।

9ਪਰ ਮੋਸ਼ੇਹ ਨੇ ਕੋਹਾਥੀਆਂ ਨੂੰ ਕੁਝ ਨਾ ਦਿੱਤਾ ਕਿਉਂ ਜੋ ਉਹਨਾਂ ਨੇ ਪਵਿੱਤਰ ਵਸਤੂਆਂ ਨੂੰ ਆਪਣੇ ਮੋਢਿਆਂ ਉੱਤੇ ਚੁੱਕਣਾ ਸੀ ਜਿਸ ਲਈ ਉਹ ਜ਼ਿੰਮੇਵਾਰ ਸਨ।

10ਜਦੋਂ ਜਗਵੇਦੀ ਨੂੰ ਮਸਹ ਕੀਤਾ ਗਿਆ ਤਾਂ ਆਗੂ ਉਸ ਦੇ ਸਮਰਪਣ ਲਈ ਆਪਣੀਆਂ ਭੇਟਾਂ ਲੈ ਕੇ ਆਏ ਅਤੇ ਜਗਵੇਦੀ ਦੇ ਅੱਗੇ ਪੇਸ਼ ਕੀਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.