ਗਿਣਤੀ 7

ਜਦੋਂ ਜਗਵੇਦੀ ਨੂੰ ਮਸਹ ਕੀਤਾ ਗਿਆ ਤਾਂ ਆਗੂ ਉਸ ਦੇ ਸਮਰਪਣ ਲਈ ਆਪਣੀਆਂ ਭੇਟਾਂ ਲੈ ਕੇ ਆਏ ਅਤੇ ਜਗਵੇਦੀ ਦੇ ਅੱਗੇ ਪੇਸ਼ ਕੀਤੇ।

Numbers 7:10 (UKJV) And the princes offered for dedicating of the altar in the day that it was anointed, even the princes offered their offering before the altar.

8ਉਸ ਨੇ ਮੇਰਾਰੀਆਂ ਨੂੰ ਉਹਨਾਂ ਦੇ ਕੰਮ ਅਨੁਸਾਰ ਚਾਰ ਗੱਡੇ ਅਤੇ ਅੱਠ ਬਲਦ ਦਿੱਤੇ ਜਿਹੜੇ ਜਾਜਕ ਹਾਰੋਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਹੇਠ ਸਨ।

9ਪਰ ਮੋਸ਼ੇਹ ਨੇ ਕੋਹਾਥੀਆਂ ਨੂੰ ਕੁਝ ਨਾ ਦਿੱਤਾ ਕਿਉਂ ਜੋ ਉਹਨਾਂ ਨੇ ਪਵਿੱਤਰ ਵਸਤੂਆਂ ਨੂੰ ਆਪਣੇ ਮੋਢਿਆਂ ਉੱਤੇ ਚੁੱਕਣਾ ਸੀ ਜਿਸ ਲਈ ਉਹ ਜ਼ਿੰਮੇਵਾਰ ਸਨ।

10ਜਦੋਂ ਜਗਵੇਦੀ ਨੂੰ ਮਸਹ ਕੀਤਾ ਗਿਆ ਤਾਂ ਆਗੂ ਉਸ ਦੇ ਸਮਰਪਣ ਲਈ ਆਪਣੀਆਂ ਭੇਟਾਂ ਲੈ ਕੇ ਆਏ ਅਤੇ ਜਗਵੇਦੀ ਦੇ ਅੱਗੇ ਪੇਸ਼ ਕੀਤੇ।

11ਕਿਉਂਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਹਰ ਰੋਜ਼ ਇੱਕ ਆਗੂ ਜਗਵੇਦੀ ਦੇ ਸਮਰਪਣ ਲਈ ਆਪਣੀ ਭੇਟ ਲੈ ਕੇ ਆਵੇ।”

12ਜਿਹੜਾ ਪਹਿਲੇ ਦਿਨ ਆਪਣੀ ਭੇਟ ਲੈ ਕੇ ਆਇਆ ਉਹ ਯਹੂਦਾਹ ਦੇ ਗੋਤ ਵਿੱਚੋਂ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.