1ਜਦੋਂ ਮੋਸ਼ੇਹ ਨੇ ਡੇਰੇ ਦੀ ਸਥਾਪਨਾ ਪੂਰੀ ਕੀਤੀ, ਉਸਨੇ ਇਸਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਮਸਹ ਕੀਤਾ ਅਤੇ ਪਵਿੱਤਰ ਕੀਤਾ, ਨਾਲ ਹੀ ਉਸਨੇ ਜਗਵੇਦੀ ਅਤੇ ਇਸਦੇ ਸਾਰੇ ਭਾਂਡਿਆਂ ਨੂੰ ਵੀ ਮਸਹ ਕੀਤਾ ਅਤੇ ਪਵਿੱਤਰ ਕੀਤਾ।
2ਤਦ ਇਸਰਾਏਲ ਦੇ ਆਗੂਆਂ ਨੇ ਪਰਿਵਾਰਾਂ ਦੇ ਮੁਖੀਆਂ ਨੇ ਜਿਹੜੇ ਗਿਣੇ ਹੋਏ ਲੋਕਾਂ ਦੇ ਮੁਖੀਏ ਸਨ, ਚੜ੍ਹਾਵੇ ਚੜ੍ਹਾਏ।
3ਉਹ ਯਾਹਵੇਹ ਦੇ ਅੱਗੇ ਤੋਹਫ਼ੇ ਵਜੋਂ ਛੇ ਢੱਕੀਆਂ ਹੋਈਆਂ ਗੱਡੀਆਂ ਅਤੇ ਬਾਰਾਂ ਬਲਦ ਲੈ ਕੇ ਆਏ, ਹਰੇਕ ਆਗੂ ਤੋਂ ਇੱਕ-ਇੱਕ ਬਲਦ ਅਤੇ ਹਰ ਦੋ ਵਿੱਚੋਂ ਇੱਕ ਗੱਡੀ, ਉਹਨਾਂ ਨੇ ਡੇਰੇ ਦੇ ਸਾਹਮਣੇ ਪੇਸ਼ ਕੀਤੇ।
4ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,