14“ ‘ਤੁਹਾਡੇ ਵਿੱਚ ਰਹਿਣ ਵਾਲੇ ਇੱਕ ਵਿਦੇਸ਼ੀ ਨੂੰ ਵੀ ਯਾਹਵੇਹ ਦੇ ਪਸਾਹ ਦਾ ਤਿਉਹਾਰ ਇਸ ਦੇ ਹੁਕਮਾਂ ਅਤੇ ਨਿਯਮਾਂ ਅਨੁਸਾਰ ਮਨਾਉਣਾ ਚਾਹੀਦਾ ਹੈ, ਪਰ ਪਰਦੇਸੀ ਅਤੇ ਤੁਹਾਡੇ ਦੋਹਾਂ ਲਈ ਇੱਕੋ ਜਿਹੇ ਨਿਯਮ ਹਨ।’ ”
15ਜਿਸ ਦਿਨ ਡੇਰਾ, ਨੇਮ ਦਾ ਤੰਬੂ ਸਥਾਪਿਤ ਕੀਤਾ ਗਿਆ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਸ਼ਾਮ ਤੋਂ ਸਵੇਰ ਤੱਕ ਡੇਰੇ ਦੇ ਉੱਪਰ ਬੱਦਲ ਅੱਗ ਵਾਂਗ ਦਿਖਾਈ ਦਿੰਦਾ ਸੀ।
16ਇਸ ਤਰ੍ਹਾਂ ਸਦਾ ਹੀ ਹੁੰਦਾ ਸੀ, ਬੱਦਲ ਨੇ ਇਸਨੂੰ ਢੱਕ ਲਿਆ ਅਤੇ ਰਾਤ ਨੂੰ ਇਹ ਅੱਗ ਵਰਗੀ ਦਿਖਾਈ ਦਿੰਦੀ ਸੀ।
17ਜਦੋਂ ਵੀ ਬੱਦਲ ਤੰਬੂ ਦੇ ਉੱਪਰੋਂ ਉੱਠਦਾ ਸੀ, ਇਸਰਾਏਲੀ ਕੂਚ ਕਰਦੇ ਸਨ ਅਤੇ ਜਿੱਥੇ ਵੀ ਬੱਦਲ ਠਹਿਰਦਾ ਸੀ, ਇਸਰਾਏਲੀ ਉੱਥੇ ਡੇਰੇ ਲਾਉਂਦੇ।
18ਯਾਹਵੇਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ, ਅਤੇ ਉਸ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ। ਜਿੰਨਾ ਚਿਰ ਬੱਦਲ ਤੰਬੂ ਉੱਤੇ ਰਿਹਾ, ਉਹ ਆਪਣੇ ਡੇਰੇ ਵਿੱਚ ਰਹਿੰਦੇ।