ਗਿਣਤੀ 9

ਜਦੋਂ ਵੀ ਬੱਦਲ ਤੰਬੂ ਦੇ ਉੱਪਰੋਂ ਉੱਠਦਾ ਸੀ, ਇਸਰਾਏਲੀ ਕੂਚ ਕਰਦੇ ਸਨ ਅਤੇ ਜਿੱਥੇ ਵੀ ਬੱਦਲ ਠਹਿਰਦਾ ਸੀ, ਇਸਰਾਏਲੀ ਉੱਥੇ ਡੇਰੇ ਲਾਉਂਦੇ।

Numbers 9:17 (UKJV) And when the cloud was taken up from the tabernacle, then after that the children of Israel journeyed: and in the place where the cloud abode, there the children of Israel pitched their tents.

15ਜਿਸ ਦਿਨ ਡੇਰਾ, ਨੇਮ ਦਾ ਤੰਬੂ ਸਥਾਪਿਤ ਕੀਤਾ ਗਿਆ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਸ਼ਾਮ ਤੋਂ ਸਵੇਰ ਤੱਕ ਡੇਰੇ ਦੇ ਉੱਪਰ ਬੱਦਲ ਅੱਗ ਵਾਂਗ ਦਿਖਾਈ ਦਿੰਦਾ ਸੀ।

16ਇਸ ਤਰ੍ਹਾਂ ਸਦਾ ਹੀ ਹੁੰਦਾ ਸੀ, ਬੱਦਲ ਨੇ ਇਸਨੂੰ ਢੱਕ ਲਿਆ ਅਤੇ ਰਾਤ ਨੂੰ ਇਹ ਅੱਗ ਵਰਗੀ ਦਿਖਾਈ ਦਿੰਦੀ ਸੀ।

17ਜਦੋਂ ਵੀ ਬੱਦਲ ਤੰਬੂ ਦੇ ਉੱਪਰੋਂ ਉੱਠਦਾ ਸੀ, ਇਸਰਾਏਲੀ ਕੂਚ ਕਰਦੇ ਸਨ ਅਤੇ ਜਿੱਥੇ ਵੀ ਬੱਦਲ ਠਹਿਰਦਾ ਸੀ, ਇਸਰਾਏਲੀ ਉੱਥੇ ਡੇਰੇ ਲਾਉਂਦੇ।

18ਯਾਹਵੇਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ, ਅਤੇ ਉਸ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ। ਜਿੰਨਾ ਚਿਰ ਬੱਦਲ ਤੰਬੂ ਉੱਤੇ ਰਿਹਾ, ਉਹ ਆਪਣੇ ਡੇਰੇ ਵਿੱਚ ਰਹਿੰਦੇ।

19ਜਦੋਂ ਬੱਦਲ ਤੰਬੂ ਉੱਤੇ ਲੰਮਾ ਸਮਾਂ ਠਹਿਰਿਆ ਰਹਿੰਦਾ ਸੀ, ਤਾਂ ਇਸਰਾਏਲੀਆਂ ਨੇ ਯਾਹਵੇਹ ਦਾ ਹੁਕਮ ਮੰਨਿਆ ਅਤੇ ਬਾਹਰ ਨਾ ਨਿਕਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.