16ਇਸ ਤਰ੍ਹਾਂ ਸਦਾ ਹੀ ਹੁੰਦਾ ਸੀ, ਬੱਦਲ ਨੇ ਇਸਨੂੰ ਢੱਕ ਲਿਆ ਅਤੇ ਰਾਤ ਨੂੰ ਇਹ ਅੱਗ ਵਰਗੀ ਦਿਖਾਈ ਦਿੰਦੀ ਸੀ।
17ਜਦੋਂ ਵੀ ਬੱਦਲ ਤੰਬੂ ਦੇ ਉੱਪਰੋਂ ਉੱਠਦਾ ਸੀ, ਇਸਰਾਏਲੀ ਕੂਚ ਕਰਦੇ ਸਨ ਅਤੇ ਜਿੱਥੇ ਵੀ ਬੱਦਲ ਠਹਿਰਦਾ ਸੀ, ਇਸਰਾਏਲੀ ਉੱਥੇ ਡੇਰੇ ਲਾਉਂਦੇ।
18ਯਾਹਵੇਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ, ਅਤੇ ਉਸ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ। ਜਿੰਨਾ ਚਿਰ ਬੱਦਲ ਤੰਬੂ ਉੱਤੇ ਰਿਹਾ, ਉਹ ਆਪਣੇ ਡੇਰੇ ਵਿੱਚ ਰਹਿੰਦੇ।
19ਜਦੋਂ ਬੱਦਲ ਤੰਬੂ ਉੱਤੇ ਲੰਮਾ ਸਮਾਂ ਠਹਿਰਿਆ ਰਹਿੰਦਾ ਸੀ, ਤਾਂ ਇਸਰਾਏਲੀਆਂ ਨੇ ਯਾਹਵੇਹ ਦਾ ਹੁਕਮ ਮੰਨਿਆ ਅਤੇ ਬਾਹਰ ਨਾ ਨਿਕਲੇ।
20ਕਦੇ-ਕਦੇ ਬੱਦਲ ਤੰਬੂ ਉੱਤੇ ਥੋੜ੍ਹੇ ਦਿਨ ਹੀ ਰਹਿੰਦਾ ਸੀ ਤਦ ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਦੇਂ, ਅਤੇ ਫਿਰ ਉਸਦੇ ਹੁਕਮ ਉੱਤੇ ਉਹ ਕੂਚ ਕਰਦੇ ਸਨ।