18ਯਾਹਵੇਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ, ਅਤੇ ਉਸ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ। ਜਿੰਨਾ ਚਿਰ ਬੱਦਲ ਤੰਬੂ ਉੱਤੇ ਰਿਹਾ, ਉਹ ਆਪਣੇ ਡੇਰੇ ਵਿੱਚ ਰਹਿੰਦੇ।
19ਜਦੋਂ ਬੱਦਲ ਤੰਬੂ ਉੱਤੇ ਲੰਮਾ ਸਮਾਂ ਠਹਿਰਿਆ ਰਹਿੰਦਾ ਸੀ, ਤਾਂ ਇਸਰਾਏਲੀਆਂ ਨੇ ਯਾਹਵੇਹ ਦਾ ਹੁਕਮ ਮੰਨਿਆ ਅਤੇ ਬਾਹਰ ਨਾ ਨਿਕਲੇ।
20ਕਦੇ-ਕਦੇ ਬੱਦਲ ਤੰਬੂ ਉੱਤੇ ਥੋੜ੍ਹੇ ਦਿਨ ਹੀ ਰਹਿੰਦਾ ਸੀ ਤਦ ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਦੇਂ, ਅਤੇ ਫਿਰ ਉਸਦੇ ਹੁਕਮ ਉੱਤੇ ਉਹ ਕੂਚ ਕਰਦੇ ਸਨ।
21ਕਦੇ-ਕਦੇ ਬੱਦਲ ਸ਼ਾਮ ਤੋਂ ਸਵੇਰ ਤੱਕ ਹੀ ਰਹਿੰਦਾ ਸੀ, ਅਤੇ ਜਦੋਂ ਉਹ ਸਵੇਰ ਨੂੰ ਉੱਠਦਾ ਸੀ, ਤਾਂ ਉਹ ਚਲੇ ਜਾਂਦੇ ਸਨ। ਚਾਹੇ ਦਿਨੇ ਜਾਂ ਰਾਤ ਨੂੰ, ਜਦੋਂ ਵੀ ਬੱਦਲ ਉੱਠਦਾ ਹੈ, ਉਹ ਨਿਕਲ ਜਾਂਦੇ ਹਨ।
22ਭਾਵੇਂ ਬੱਦਲ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਠਹਿਰਿਆ ਰਹੇ, ਇਸਰਾਏਲੀ ਡੇਰੇ ਵਿੱਚ ਹੀ ਰਹਿਦੇ ਸਨ ਅਤੇ ਬਾਹਰ ਨਹੀਂ ਜਾਦੇ ਸਨ; ਪਰ ਜਦੋਂ ਬੱਦਲ ਚੁੱਕਿਆ ਜਾਂਦਾ, ਤਾਂ ਉਹ ਕੂਚ ਕਰਦੇ ਸਨ।