ਗਿਣਤੀ 9

ਭਾਵੇਂ ਬੱਦਲ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਠਹਿਰਿਆ ਰਹੇ, ਇਸਰਾਏਲੀ ਡੇਰੇ ਵਿੱਚ ਹੀ ਰਹਿਦੇ ਸਨ ਅਤੇ ਬਾਹਰ ਨਹੀਂ ਜਾਦੇ ਸਨ; ਪਰ ਜਦੋਂ ਬੱਦਲ ਚੁੱਕਿਆ ਜਾਂਦਾ, ਤਾਂ ਉਹ ਕੂਚ ਕਰਦੇ ਸਨ।

Numbers 9:22 (UKJV) Or whether it were two days, or a month, or a year, that the cloud tarried upon the tabernacle, remaining thereon, the children of Israel abode in their tents, and journeyed not: but when it was taken up, they journeyed.

20ਕਦੇ-ਕਦੇ ਬੱਦਲ ਤੰਬੂ ਉੱਤੇ ਥੋੜ੍ਹੇ ਦਿਨ ਹੀ ਰਹਿੰਦਾ ਸੀ ਤਦ ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਦੇਂ, ਅਤੇ ਫਿਰ ਉਸਦੇ ਹੁਕਮ ਉੱਤੇ ਉਹ ਕੂਚ ਕਰਦੇ ਸਨ।

21ਕਦੇ-ਕਦੇ ਬੱਦਲ ਸ਼ਾਮ ਤੋਂ ਸਵੇਰ ਤੱਕ ਹੀ ਰਹਿੰਦਾ ਸੀ, ਅਤੇ ਜਦੋਂ ਉਹ ਸਵੇਰ ਨੂੰ ਉੱਠਦਾ ਸੀ, ਤਾਂ ਉਹ ਚਲੇ ਜਾਂਦੇ ਸਨ। ਚਾਹੇ ਦਿਨੇ ਜਾਂ ਰਾਤ ਨੂੰ, ਜਦੋਂ ਵੀ ਬੱਦਲ ਉੱਠਦਾ ਹੈ, ਉਹ ਨਿਕਲ ਜਾਂਦੇ ਹਨ।

22ਭਾਵੇਂ ਬੱਦਲ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਠਹਿਰਿਆ ਰਹੇ, ਇਸਰਾਏਲੀ ਡੇਰੇ ਵਿੱਚ ਹੀ ਰਹਿਦੇ ਸਨ ਅਤੇ ਬਾਹਰ ਨਹੀਂ ਜਾਦੇ ਸਨ; ਪਰ ਜਦੋਂ ਬੱਦਲ ਚੁੱਕਿਆ ਜਾਂਦਾ, ਤਾਂ ਉਹ ਕੂਚ ਕਰਦੇ ਸਨ।

23ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਂਦੇ ਸਨ ਅਤੇ ਯਾਹਵੇਹ ਦੇ ਹੁਕਮ ਉੱਤੇ ਕੂਚ ਕਰਦੇ ਸਨ। ਉਹਨਾਂ ਨੇ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਦੀ ਪਾਲਣਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.