17ਪਰ ਸੀਯੋਨ ਪਰਬਤ ਉੱਤੇ ਛੁਟਕਾਰਾ ਹੋਵੇਗਾ। ਇਹ ਪਵਿੱਤਰ ਹੋਵੇਗਾ, ਅਤੇ ਯਾਕੋਬ ਆਪਣੀ ਵਿਰਾਸਤ ਦਾ ਮਾਲਕ ਹੋਵੇਗਾ।
18ਯਾਕੋਬ ਦਾ ਘਰਾਣਾ ਅੱਗ ਅਤੇ ਯੋਸੇਫ਼ ਇੱਕ ਅੱਗ ਦਾ ਲੰਬੋ ਹੋਵੇਗਾ। ਏਸਾਓ ਦਾ ਘਰਾਣਾ ਤੂੜੀ ਵਾਂਗ ਹੋਵੇਗਾ, ਅਤੇ ਉਹ ਉਸ ਨੂੰ ਅੱਗ ਲਾ ਕੇ ਤਬਾਹ ਕਰ ਦੇਣਗੇ। ਏਸਾਓ ਤੋਂ ਕੋਈ ਨਹੀਂ ਬਚੇਗਾ। ਯਾਹਵੇਹ ਨੇ ਬੋਲਿਆ ਹੈ।”
19ਨੇਗੇਵ ਦੇ ਲੋਕ ਏਸਾਓ ਦੇ ਪਹਾੜਾਂ ਉੱਤੇ ਕਬਜ਼ਾ ਕਰ ਲੈਣਗੇ, ਅਤੇ ਪਹਾੜੀ ਲੋਕ, ਫ਼ਲਿਸਤੀਆਂ ਦੀ ਧਰਤੀ ਉੱਤੇ ਕਬਜ਼ਾ ਕਰਨਗੇ। ਉਹ ਇਫ਼ਰਾਈਮ ਅਤੇ ਸਾਮਰਿਯਾ ਦੇ ਖੇਤਾਂ ਉੱਤੇ ਕਬਜ਼ਾ ਕਰਨਗੇ, ਅਤੇ ਬਿਨਯਾਮੀਨ ਗਿਲਆਦ ਉੱਤੇ ਕਬਜ਼ਾ ਕਰ ਲੈਣਗੇ।
20ਇਸਰਾਏਲ ਦੇ ਗ਼ੁਲਾਮਾਂ ਵਿੱਚੋਂ ਉਹ ਜੋ ਕਨਾਨ ਵਿੱਚ ਹਨ ਸਾਰਫਥ ਤੱਕ ਦੇਸ਼ ਉੱਤੇ ਕਬਜ਼ਾ ਕਰੇਗੀ। ਅਤੇ ਯੇਰੂਸ਼ਲੇਮ ਦੇ ਗੁਲਾਮ ਜਿਹੜੇ ਸਾਰਫਥ ਦੇਸ਼ ਵਿੱਚ ਰਹਿੰਦੇ ਹਨ, ਉਹ ਦੱਖਣ ਦੇ ਸ਼ਹਿਰ ਵਿੱਚ ਕਬਜ਼ਾ ਕਰਨਗੇ।
21ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ, ਤਾਂ ਜੋ ਉਹ ਏਸਾਓ ਦੇ ਪਰਬਤ ਦਾ ਨਿਆਂ ਕਰਨ ਅਤੇ ਰਾਜ ਯਾਹਵੇਹ ਦਾ ਹੋਵੇਗਾ।