ਕਹਾਉਤਾਂ 1

ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ ਉਹਨਾਂ ਦੀ ਗੱਲ ਨਾ ਮੰਨੀ।

Proverbs 1:10 (UKJV) My son, if sinners entice you, consent you not.

8ਹੇ ਮੇਰੇ ਪੁੱਤਰ, ਆਪਣੇ ਪਿਤਾ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਸਿੱਖਿਆ ਨੂੰ ਨਾ ਛੱਡ;

9ਕਿਉਂਕਿ ਉਹ ਤੇਰੇ ਸਿਰ ਉੱਤੇ ਸ਼ਿੰਗਾਰਨ ਵਾਲਾ ਸਿਹਰਾ ਹੈ, ਅਤੇ ਤੇਰੇ ਗਲ਼ੇ ਵਿੱਚ ਪਾਉਣ ਵਾਲਾ ਕੈਂਠਾ ਹੋਵੇਗਾ।

10ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ ਉਹਨਾਂ ਦੀ ਗੱਲ ਨਾ ਮੰਨੀ।

11ਜੇਕਰ ਉਹ ਆਖਣ, “ਕਿ ਤੂੰ ਸਾਡੇ ਨਾਲ ਚੱਲ, ਅਸੀਂ ਬੇਕਸੂਰ ਖ਼ੂਨ ਕਰਨ ਲਈ ਘਾਤ ਲਾਈਏ, ਆਓ ਆਪਾਂ ਬੇਦੋਸ਼ਾਂ ਨੂੰ ਮਾਰਨ ਲਈ ਘਾਤ ਵਿੱਚ ਲੁੱਕ ਕੇ ਬੈਠੀਏ;

12ਆਓ, ਉਹਨਾਂ ਨੂੰ ਕਬਰ ਵਾਂਗੂੰ ਜੀਉਂਦਾ ਨਿਗਲ ਲਈਏ, ਅਤੇ ਉਹਨਾਂ ਵਾਂਗੂੰ ਜਿਹੜੇ ਟੋਏ ਵਿੱਚ ਸਮਾਂ ਜਾਂਦੇ ਹਨ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.