10ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ ਉਹਨਾਂ ਦੀ ਗੱਲ ਨਾ ਮੰਨੀ।
11ਜੇਕਰ ਉਹ ਆਖਣ, “ਕਿ ਤੂੰ ਸਾਡੇ ਨਾਲ ਚੱਲ, ਅਸੀਂ ਬੇਕਸੂਰ ਖ਼ੂਨ ਕਰਨ ਲਈ ਘਾਤ ਲਾਈਏ, ਆਓ ਆਪਾਂ ਬੇਦੋਸ਼ਾਂ ਨੂੰ ਮਾਰਨ ਲਈ ਘਾਤ ਵਿੱਚ ਲੁੱਕ ਕੇ ਬੈਠੀਏ;
12ਆਓ, ਉਹਨਾਂ ਨੂੰ ਕਬਰ ਵਾਂਗੂੰ ਜੀਉਂਦਾ ਨਿਗਲ ਲਈਏ, ਅਤੇ ਉਹਨਾਂ ਵਾਂਗੂੰ ਜਿਹੜੇ ਟੋਏ ਵਿੱਚ ਸਮਾਂ ਜਾਂਦੇ ਹਨ;
13ਅਸੀਂ ਹਰ ਤਰ੍ਹਾਂ ਦੀਆਂ ਕੀਮਤੀ ਵਸਤਾਂ ਪ੍ਰਾਪਤ ਕਰਾਂਗੇ ਅਤੇ ਆਪਣੇ ਘਰਾਂ ਨੂੰ ਲੁੱਟ ਨਾਲ ਭਰ ਲਵਾਂਗੇ।
14ਸਾਡੇ ਨਾਲ ਗੁਣਾ ਪਾਓ; ਅਸੀਂ ਸਾਰੇ ਲੁੱਟ ਵਿੱਚ ਸਾਂਝੇ ਹੋਵਾਂਗੇ”