20ਧਰਮੀ ਦੀ ਜ਼ੁਬਾਨ ਚਾਂਦੀ ਦੀ ਹੈ, ਪਰ ਦੁਸ਼ਟ ਦਾ ਦਿਲ ਕੋਈ ਮੁੱਲ ਨਹੀਂ ਰੱਖਦਾ।
21ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਪਾਲਦੇ ਹਨ, ਪਰ ਮੂਰਖ ਅਕਲ ਦੇ ਕਾਰਨ ਮਰਦੇ ਹਨ।
22ਯਾਹਵੇਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸਦੇ ਨਾਲ ਦੁੱਖ ਨਹੀਂ ਹੁੰਦਾ।
23ਇੱਕ ਮੂਰਖ ਨੂੰ ਬੁਰਾਈ ਕਰਨ ਵਿੱਚ ਅਨੰਦ ਮਿਲਦਾ ਹੈ, ਪਰ ਸਮਝਦਾਰ ਬੁੱਧ ਵਿੱਚ ਅਨੰਦ ਲੈਂਦਾ ਹੈ।
24ਦੁਸ਼ਟ ਦਾ ਡਰ ਉਹਨਾਂ ਨੂੰ ਫੜ੍ਹ ਲਵੇਗਾ, ਧਰਮੀ ਦੀ ਇੱਛਾ ਪੂਰੀ ਕੀਤੀ ਜਾਵੇਗੀ।