11ਨੇਕ ਦੀ ਬਰਕਤ ਨਾਲ ਸ਼ਹਿਰ ਉੱਚਾ ਹੁੰਦਾ ਹੈ, ਪਰ ਦੁਸ਼ਟ ਦੇ ਮੂੰਹ ਨਾਲ ਉਹ ਨਾਸ ਹੋ ਜਾਂਦਾ ਹੈ।
12ਜਿਹੜਾ ਆਪਣੇ ਗੁਆਂਢੀ ਦਾ ਮਜ਼ਾਕ ਉਡਾਵੇ ਉਸ ਨੂੰ ਕੋਈ ਸਮਝ ਨਹੀਂ, ਪਰ ਸਮਝ ਵਾਲਾ ਆਪਣੀ ਜ਼ਬਾਨ ਨੂੰ ਫੜੀ ਰੱਖਦਾ ਹੈ।
13ਇੱਕ ਚੁਗ਼ਲੀ ਕਰਨ ਵਾਲਾ ਮਨੁੱਖ ਦੂਸਰਿਆ ਦੀਆ ਗੱਲਾਂ ਪ੍ਰਗਟ ਕਰਦਾ ਹੈ, ਪਰ ਇੱਕ ਭਰੋਸੇਯੋਗ ਵਿਅਕਤੀ ਗੁਪਤ ਰੱਖਦਾ ਹੈ।
14ਅਗਵਾਈ ਦੀ ਘਾਟ ਕਾਰਨ ਕੌਮ ਡਿੱਗਦੀ ਹੈ, ਪਰ ਜਿੱਤ ਬਹੁਤ ਸਾਰੇ ਸਲਾਹਕਾਰਾਂ ਦੁਆਰਾ ਜਿੱਤੀ ਜਾਂਦੀ ਹੈ।
15ਜੋ ਕੋਈ ਪਰਾਏ ਦੀ ਰਾਖੀ ਕਰਦਾ ਹੈ ਉਹ ਜ਼ਰੂਰ ਦੁਖੀ ਹੋਵੇਗਾ, ਪਰ ਜੋ ਕੋਈ ਹੱਥ ਮਿਲਾਉਣ ਤੋਂ ਇਨਕਾਰ ਕਰਦਾ ਹੈ ਸੁਰੱਖਿਅਤ ਹੈ।