ਕਹਾਉਤਾਂ 11

ਜੋ ਕੋਈ ਪਰਾਏ ਦੀ ਰਾਖੀ ਕਰਦਾ ਹੈ ਉਹ ਜ਼ਰੂਰ ਦੁਖੀ ਹੋਵੇਗਾ, ਪਰ ਜੋ ਕੋਈ ਹੱਥ ਮਿਲਾਉਣ ਤੋਂ ਇਨਕਾਰ ਕਰਦਾ ਹੈ ਸੁਰੱਖਿਅਤ ਹੈ।

Proverbs 11:15 (UKJV) He that is guarantor for a stranger shall smart for it: and he that hates standing for surety is sure.

13ਇੱਕ ਚੁਗ਼ਲੀ ਕਰਨ ਵਾਲਾ ਮਨੁੱਖ ਦੂਸਰਿਆ ਦੀਆ ਗੱਲਾਂ ਪ੍ਰਗਟ ਕਰਦਾ ਹੈ, ਪਰ ਇੱਕ ਭਰੋਸੇਯੋਗ ਵਿਅਕਤੀ ਗੁਪਤ ਰੱਖਦਾ ਹੈ।

14ਅਗਵਾਈ ਦੀ ਘਾਟ ਕਾਰਨ ਕੌਮ ਡਿੱਗਦੀ ਹੈ, ਪਰ ਜਿੱਤ ਬਹੁਤ ਸਾਰੇ ਸਲਾਹਕਾਰਾਂ ਦੁਆਰਾ ਜਿੱਤੀ ਜਾਂਦੀ ਹੈ।

15ਜੋ ਕੋਈ ਪਰਾਏ ਦੀ ਰਾਖੀ ਕਰਦਾ ਹੈ ਉਹ ਜ਼ਰੂਰ ਦੁਖੀ ਹੋਵੇਗਾ, ਪਰ ਜੋ ਕੋਈ ਹੱਥ ਮਿਲਾਉਣ ਤੋਂ ਇਨਕਾਰ ਕਰਦਾ ਹੈ ਸੁਰੱਖਿਅਤ ਹੈ।

16ਇੱਕ ਦਿਆਲੂ ਔਰਤ ਇੱਜ਼ਤ ਪ੍ਰਾਪਤ ਕਰਦੀ ਹੈ, ਪਰ ਬੇਰਹਿਮ ਆਦਮੀ ਸਿਰਫ ਧਨ ਕਮਾਉਂਦੇ ਹਨ।

17ਦਿਆਲੂ ਆਪਣੇ ਆਪ ਨੂੰ ਲਾਭ ਪਹੁੰਚਾਉਂਦੇ ਹਨ, ਪਰ ਜ਼ਾਲਮ ਆਪਣੇ ਲਈ ਤਬਾਹੀ ਲਿਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.