ਕਹਾਉਤਾਂ 11

ਦਿਆਲੂ ਆਪਣੇ ਆਪ ਨੂੰ ਲਾਭ ਪਹੁੰਚਾਉਂਦੇ ਹਨ, ਪਰ ਜ਼ਾਲਮ ਆਪਣੇ ਲਈ ਤਬਾਹੀ ਲਿਆਉਂਦੇ ਹਨ।

Proverbs 11:17 (UKJV) The merciful man does good to his own soul: but he that is cruel troubles his own flesh.

15ਜੋ ਕੋਈ ਪਰਾਏ ਦੀ ਰਾਖੀ ਕਰਦਾ ਹੈ ਉਹ ਜ਼ਰੂਰ ਦੁਖੀ ਹੋਵੇਗਾ, ਪਰ ਜੋ ਕੋਈ ਹੱਥ ਮਿਲਾਉਣ ਤੋਂ ਇਨਕਾਰ ਕਰਦਾ ਹੈ ਸੁਰੱਖਿਅਤ ਹੈ।

16ਇੱਕ ਦਿਆਲੂ ਔਰਤ ਇੱਜ਼ਤ ਪ੍ਰਾਪਤ ਕਰਦੀ ਹੈ, ਪਰ ਬੇਰਹਿਮ ਆਦਮੀ ਸਿਰਫ ਧਨ ਕਮਾਉਂਦੇ ਹਨ।

17ਦਿਆਲੂ ਆਪਣੇ ਆਪ ਨੂੰ ਲਾਭ ਪਹੁੰਚਾਉਂਦੇ ਹਨ, ਪਰ ਜ਼ਾਲਮ ਆਪਣੇ ਲਈ ਤਬਾਹੀ ਲਿਆਉਂਦੇ ਹਨ।

18ਇੱਕ ਦੁਸ਼ਟ ਵਿਅਕਤੀ ਧੋਖੇ ਨਾਲ ਮਜ਼ਦੂਰੀ ਕਮਾਉਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ ਉਸ ਨੂੰ ਸੱਚ ਦਾ ਫਲ ਮਿਲਦਾ ਹੈ।

19ਸੱਚ-ਮੁੱਚ ਧਰਮੀ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਾਈ ਦਾ ਪਿੱਛਾ ਕਰਦਾ ਹੈ ਮੌਤ ਪਾ ਲੈਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.