ਕਹਾਉਤਾਂ 11

ਇੱਕ ਦੁਸ਼ਟ ਵਿਅਕਤੀ ਧੋਖੇ ਨਾਲ ਮਜ਼ਦੂਰੀ ਕਮਾਉਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ ਉਸ ਨੂੰ ਸੱਚ ਦਾ ਫਲ ਮਿਲਦਾ ਹੈ।

Proverbs 11:18 (UKJV) The wicked works a deceitful work: but to him that sows righteousness shall be a sure reward.

16ਇੱਕ ਦਿਆਲੂ ਔਰਤ ਇੱਜ਼ਤ ਪ੍ਰਾਪਤ ਕਰਦੀ ਹੈ, ਪਰ ਬੇਰਹਿਮ ਆਦਮੀ ਸਿਰਫ ਧਨ ਕਮਾਉਂਦੇ ਹਨ।

17ਦਿਆਲੂ ਆਪਣੇ ਆਪ ਨੂੰ ਲਾਭ ਪਹੁੰਚਾਉਂਦੇ ਹਨ, ਪਰ ਜ਼ਾਲਮ ਆਪਣੇ ਲਈ ਤਬਾਹੀ ਲਿਆਉਂਦੇ ਹਨ।

18ਇੱਕ ਦੁਸ਼ਟ ਵਿਅਕਤੀ ਧੋਖੇ ਨਾਲ ਮਜ਼ਦੂਰੀ ਕਮਾਉਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ ਉਸ ਨੂੰ ਸੱਚ ਦਾ ਫਲ ਮਿਲਦਾ ਹੈ।

19ਸੱਚ-ਮੁੱਚ ਧਰਮੀ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਾਈ ਦਾ ਪਿੱਛਾ ਕਰਦਾ ਹੈ ਮੌਤ ਪਾ ਲੈਂਦਾ ਹੈ।

20ਯਾਹਵੇਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦੇ ਦਿਲ ਕੂੜੇ ਹਨ, ਪਰ ਉਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜਿਨ੍ਹਾਂ ਦੇ ਰਾਹ ਸਹੀ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.