ਕਹਾਉਤਾਂ 11

ਯਾਹਵੇਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦੇ ਦਿਲ ਕੂੜੇ ਹਨ, ਪਰ ਉਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜਿਨ੍ਹਾਂ ਦੇ ਰਾਹ ਸਹੀ ਹਨ।

Proverbs 11:20 (UKJV) They that are of a perverse heart are abomination to the LORD: but such as are upright in their way are his delight.

18ਇੱਕ ਦੁਸ਼ਟ ਵਿਅਕਤੀ ਧੋਖੇ ਨਾਲ ਮਜ਼ਦੂਰੀ ਕਮਾਉਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ ਉਸ ਨੂੰ ਸੱਚ ਦਾ ਫਲ ਮਿਲਦਾ ਹੈ।

19ਸੱਚ-ਮੁੱਚ ਧਰਮੀ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਾਈ ਦਾ ਪਿੱਛਾ ਕਰਦਾ ਹੈ ਮੌਤ ਪਾ ਲੈਂਦਾ ਹੈ।

20ਯਾਹਵੇਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦੇ ਦਿਲ ਕੂੜੇ ਹਨ, ਪਰ ਉਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜਿਨ੍ਹਾਂ ਦੇ ਰਾਹ ਸਹੀ ਹਨ।

21ਇਸ ਗੱਲ ਦਾ ਯਕੀਨ ਰੱਖੋ ਕਿ ਦੁਸ਼ਟ ਸਜ਼ਾ ਤੋਂ ਮੁਕਤ ਨਹੀਂ ਹੋਣਗੇ, ਪਰ ਧਰਮੀ ਅਜ਼ਾਦ ਹੋ ਜਾਣਗੇ।

22ਜਿਵੇਂ ਕਿ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ ਹੁੰਦੀ ਹੈ ਉਸੇ ਤਰ੍ਹਾਂ ਇੱਕ ਸੁੰਦਰ ਔਰਤ ਹੈ ਜੋ ਕੋਈ ਸਮਝਦਾਰੀ ਨਹੀਂ ਦਿਖਾਉਂਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.