ਕਹਾਉਤਾਂ 11

ਸੱਚ-ਮੁੱਚ ਧਰਮੀ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਾਈ ਦਾ ਪਿੱਛਾ ਕਰਦਾ ਹੈ ਮੌਤ ਪਾ ਲੈਂਦਾ ਹੈ।

Proverbs 11:19 (UKJV) As righteousness tends to life: so he that pursues evil pursues it to his own death.

17ਦਿਆਲੂ ਆਪਣੇ ਆਪ ਨੂੰ ਲਾਭ ਪਹੁੰਚਾਉਂਦੇ ਹਨ, ਪਰ ਜ਼ਾਲਮ ਆਪਣੇ ਲਈ ਤਬਾਹੀ ਲਿਆਉਂਦੇ ਹਨ।

18ਇੱਕ ਦੁਸ਼ਟ ਵਿਅਕਤੀ ਧੋਖੇ ਨਾਲ ਮਜ਼ਦੂਰੀ ਕਮਾਉਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ ਉਸ ਨੂੰ ਸੱਚ ਦਾ ਫਲ ਮਿਲਦਾ ਹੈ।

19ਸੱਚ-ਮੁੱਚ ਧਰਮੀ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਾਈ ਦਾ ਪਿੱਛਾ ਕਰਦਾ ਹੈ ਮੌਤ ਪਾ ਲੈਂਦਾ ਹੈ।

20ਯਾਹਵੇਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦੇ ਦਿਲ ਕੂੜੇ ਹਨ, ਪਰ ਉਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜਿਨ੍ਹਾਂ ਦੇ ਰਾਹ ਸਹੀ ਹਨ।

21ਇਸ ਗੱਲ ਦਾ ਯਕੀਨ ਰੱਖੋ ਕਿ ਦੁਸ਼ਟ ਸਜ਼ਾ ਤੋਂ ਮੁਕਤ ਨਹੀਂ ਹੋਣਗੇ, ਪਰ ਧਰਮੀ ਅਜ਼ਾਦ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.