20ਯਾਹਵੇਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦੇ ਦਿਲ ਕੂੜੇ ਹਨ, ਪਰ ਉਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜਿਨ੍ਹਾਂ ਦੇ ਰਾਹ ਸਹੀ ਹਨ।
21ਇਸ ਗੱਲ ਦਾ ਯਕੀਨ ਰੱਖੋ ਕਿ ਦੁਸ਼ਟ ਸਜ਼ਾ ਤੋਂ ਮੁਕਤ ਨਹੀਂ ਹੋਣਗੇ, ਪਰ ਧਰਮੀ ਅਜ਼ਾਦ ਹੋ ਜਾਣਗੇ।
22ਜਿਵੇਂ ਕਿ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ ਹੁੰਦੀ ਹੈ ਉਸੇ ਤਰ੍ਹਾਂ ਇੱਕ ਸੁੰਦਰ ਔਰਤ ਹੈ ਜੋ ਕੋਈ ਸਮਝਦਾਰੀ ਨਹੀਂ ਦਿਖਾਉਂਦੀ।
23ਧਰਮੀ ਦੀ ਇੱਛਾ ਸਿਰਫ ਭਲਿਆਈ ਵਿੱਚ ਹੀ ਮੁੱਕਦੀ ਹੈ, ਪਰ ਦੁਸ਼ਟ ਦੀ ਆਸ ਸਿਰਫ ਕ੍ਰੋਧ ਵਿੱਚ ਹੀ ਹੁੰਦੀ ਹੈ।
24ਜੋ ਵੰਡਦਾ ਹੈ ਉਸਦਾ ਮਾਲ ਵੱਧਦਾ ਜਾਂਦਾ ਹੈ, ਅਤੇ ਕੁਝ ਹਨ ਜੋ ਯੋਗ ਖਰਚ ਤੋਂ ਵੀ ਸਰਫਾ ਕਰਦਾ ਹੈ ਅਤੇ ਕੰਗਾਲ ਹੀ ਰਹਿੰਦਾ ਹੈ।