ਕਹਾਉਤਾਂ 11

ਜੋ ਵੰਡਦਾ ਹੈ ਉਸਦਾ ਮਾਲ ਵੱਧਦਾ ਜਾਂਦਾ ਹੈ, ਅਤੇ ਕੁਝ ਹਨ ਜੋ ਯੋਗ ਖਰਚ ਤੋਂ ਵੀ ਸਰਫਾ ਕਰਦਾ ਹੈ ਅਤੇ ਕੰਗਾਲ ਹੀ ਰਹਿੰਦਾ ਹੈ।

Proverbs 11:24 (UKJV) There is that scatters, and yet increases; and there is that withholds more than is meet, but it tends to poverty.

22ਜਿਵੇਂ ਕਿ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ ਹੁੰਦੀ ਹੈ ਉਸੇ ਤਰ੍ਹਾਂ ਇੱਕ ਸੁੰਦਰ ਔਰਤ ਹੈ ਜੋ ਕੋਈ ਸਮਝਦਾਰੀ ਨਹੀਂ ਦਿਖਾਉਂਦੀ।

23ਧਰਮੀ ਦੀ ਇੱਛਾ ਸਿਰਫ ਭਲਿਆਈ ਵਿੱਚ ਹੀ ਮੁੱਕਦੀ ਹੈ, ਪਰ ਦੁਸ਼ਟ ਦੀ ਆਸ ਸਿਰਫ ਕ੍ਰੋਧ ਵਿੱਚ ਹੀ ਹੁੰਦੀ ਹੈ।

24ਜੋ ਵੰਡਦਾ ਹੈ ਉਸਦਾ ਮਾਲ ਵੱਧਦਾ ਜਾਂਦਾ ਹੈ, ਅਤੇ ਕੁਝ ਹਨ ਜੋ ਯੋਗ ਖਰਚ ਤੋਂ ਵੀ ਸਰਫਾ ਕਰਦਾ ਹੈ ਅਤੇ ਕੰਗਾਲ ਹੀ ਰਹਿੰਦਾ ਹੈ।

25ਇੱਕ ਖੁੱਲ੍ਹੇ ਦਿਲ ਵਾਲਾ ਵਿਅਕਤੀ ਖੁਸ਼ਹਾਲ ਹੋਵੇਗਾ, ਜੋ ਵੀ ਦੂਸਰਿਆ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ।

26ਜੋ ਅਨਾਜ਼ ਦਬਾ ਕੇ ਰੱਖਦਾ ਹੈ ਲੋਕ ਉਸਨੂੰ ਸਰਾਪ ਦਿੰਦੇ ਹਨ, ਪਰ ਜਿਹੜਾ ਵੇਚਣ ਨੂੰ ਤਿਆਰ ਹੈ, ਉਹ ਉਸ ਲਈ ਪਰਮੇਸ਼ਵਰ ਤੋਂ ਅਸੀਸ ਮੰਗਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.