24ਜੋ ਵੰਡਦਾ ਹੈ ਉਸਦਾ ਮਾਲ ਵੱਧਦਾ ਜਾਂਦਾ ਹੈ, ਅਤੇ ਕੁਝ ਹਨ ਜੋ ਯੋਗ ਖਰਚ ਤੋਂ ਵੀ ਸਰਫਾ ਕਰਦਾ ਹੈ ਅਤੇ ਕੰਗਾਲ ਹੀ ਰਹਿੰਦਾ ਹੈ।
25ਇੱਕ ਖੁੱਲ੍ਹੇ ਦਿਲ ਵਾਲਾ ਵਿਅਕਤੀ ਖੁਸ਼ਹਾਲ ਹੋਵੇਗਾ, ਜੋ ਵੀ ਦੂਸਰਿਆ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ।
26ਜੋ ਅਨਾਜ਼ ਦਬਾ ਕੇ ਰੱਖਦਾ ਹੈ ਲੋਕ ਉਸਨੂੰ ਸਰਾਪ ਦਿੰਦੇ ਹਨ, ਪਰ ਜਿਹੜਾ ਵੇਚਣ ਨੂੰ ਤਿਆਰ ਹੈ, ਉਹ ਉਸ ਲਈ ਪਰਮੇਸ਼ਵਰ ਤੋਂ ਅਸੀਸ ਮੰਗਦੇ ਹਨ।
27ਜਿਹੜਾ ਭਲਿਆਈ ਨੂੰ ਭਾਲਦਾ ਹੈ ਉਸਨੂੰ ਕਿਰਪਾ ਮਿਲਦੀ ਹੈ, ਪਰ ਜਿਹੜਾ ਬੁਰਿਆਈ ਨੂੰ ਭਾਲਦਾ, ਉਹ ਉਸ ਉੱਤੇ ਆ ਪੈਂਦੀ ਹੈ।
28ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ ਡਿੱਗ ਪੈਣਗੇ, ਪਰ ਧਰਮੀ ਹਰੇ ਪੱਤੇ ਵਾਂਗ ਉੱਗਣਗੇ।