26ਜੋ ਅਨਾਜ਼ ਦਬਾ ਕੇ ਰੱਖਦਾ ਹੈ ਲੋਕ ਉਸਨੂੰ ਸਰਾਪ ਦਿੰਦੇ ਹਨ, ਪਰ ਜਿਹੜਾ ਵੇਚਣ ਨੂੰ ਤਿਆਰ ਹੈ, ਉਹ ਉਸ ਲਈ ਪਰਮੇਸ਼ਵਰ ਤੋਂ ਅਸੀਸ ਮੰਗਦੇ ਹਨ।
27ਜਿਹੜਾ ਭਲਿਆਈ ਨੂੰ ਭਾਲਦਾ ਹੈ ਉਸਨੂੰ ਕਿਰਪਾ ਮਿਲਦੀ ਹੈ, ਪਰ ਜਿਹੜਾ ਬੁਰਿਆਈ ਨੂੰ ਭਾਲਦਾ, ਉਹ ਉਸ ਉੱਤੇ ਆ ਪੈਂਦੀ ਹੈ।
28ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ ਡਿੱਗ ਪੈਣਗੇ, ਪਰ ਧਰਮੀ ਹਰੇ ਪੱਤੇ ਵਾਂਗ ਉੱਗਣਗੇ।
29ਜੋ ਕੋਈ ਆਪਣੇ ਪਰਿਵਾਰ ਉੱਤੇ ਤਬਾਹੀ ਲਿਆਵੇ ਉਹ ਸਿਰਫ ਹਵਾ ਦਾ ਵਾਰਸ ਹੋਵੇਗਾ, ਅਤੇ ਮੂਰਖ ਬੁੱਧਵਾਨ ਦਾ ਸੇਵਕ ਹੋਵੇਗਾ।
30ਧਰਮੀ ਦਾ ਫਲ ਜੀਵਨ ਦਾ ਬਿਰਛ ਹੈ, ਅਤੇ ਬੁੱਧਵਾਨ ਜਾਨ ਬਚਾਉਂਦਾ ਹੈ।