28ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ ਡਿੱਗ ਪੈਣਗੇ, ਪਰ ਧਰਮੀ ਹਰੇ ਪੱਤੇ ਵਾਂਗ ਉੱਗਣਗੇ।
29ਜੋ ਕੋਈ ਆਪਣੇ ਪਰਿਵਾਰ ਉੱਤੇ ਤਬਾਹੀ ਲਿਆਵੇ ਉਹ ਸਿਰਫ ਹਵਾ ਦਾ ਵਾਰਸ ਹੋਵੇਗਾ, ਅਤੇ ਮੂਰਖ ਬੁੱਧਵਾਨ ਦਾ ਸੇਵਕ ਹੋਵੇਗਾ।
30ਧਰਮੀ ਦਾ ਫਲ ਜੀਵਨ ਦਾ ਬਿਰਛ ਹੈ, ਅਤੇ ਬੁੱਧਵਾਨ ਜਾਨ ਬਚਾਉਂਦਾ ਹੈ।
31ਜੇਕਰ ਧਰਤੀ ਉੱਤੇ ਧਰਮੀ ਆਪਣਾ ਫਲ ਭੋਗਦੇ ਹਨ, ਤਾਂ ਅਧਰਮੀ ਅਤੇ ਪਾਪੀ ਕਿੰਨੇ ਵਧੀਕ ਹਨ!