2ਲੋਕ ਆਪਣੇ ਬੁੱਲ੍ਹਾਂ ਦੇ ਫਲ ਤੋਂ ਚੰਗੀਆਂ ਚੀਜ਼ਾਂ ਦਾ ਆਨੰਦ ਮਾਣਦੇ ਹਨ, ਪਰੰਤੂ ਵਿਸ਼ਵਾਸਘਾਤੀ ਦਾ ਪੇਟ ਜ਼ੁਲਮ ਨਾਲ ਭਰਦਾ ਹੈ।
3ਜਿਹੜੇ ਆਪਣੇ ਬੁੱਲ੍ਹਾਂ ਦੀ ਰਾਖੀ ਕਰਦੇ ਹਨ, ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ, ਪਰ ਜੋ ਕਾਹਲੀ ਨਾਲ ਬੋਲਦੇ ਹਨ ਉਹ ਤਬਾਹ ਹੋ ਜਾਣਗੇ।
4ਆਲਸੀ ਦੀ ਭੁੱਖ ਕਦੇ ਨਹੀਂ ਭਰਦੀ, ਪਰ ਮਿਹਨਤੀ ਦੀ ਇੱਛਾ ਪੂਰੀ ਹੁੰਦੀ ਹੈ।
5ਧਰਮੀ ਝੂਠ ਨੂੰ ਨਫ਼ਰਤ ਕਰਦੇ ਹਨ, ਪਰ ਦੁਸ਼ਟ ਆਪਣੇ ਆਪ ਨੂੰ ਬਦਬੂਦਾਰ ਬਣਾਉਂਦੇ ਅਤੇ ਆਪਣੇ ਆਪ ਨੂੰ ਸ਼ਰਮਸਾਰ ਕਰਦੇ ਹਨ।
6ਧਰਮ ਖਰਿਆਈ ਦੀ ਰਾਖੀ ਕਰਦਾ ਹੈ, ਪਰ ਦੁਸ਼ਟਤਾ ਪਾਪੀ ਨੂੰ ਪਛਾੜ ਦਿੰਦੀ ਹੈ।