ਕਹਾਉਤਾਂ 13

ਜਿਹੜੇ ਆਪਣੇ ਬੁੱਲ੍ਹਾਂ ਦੀ ਰਾਖੀ ਕਰਦੇ ਹਨ, ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ, ਪਰ ਜੋ ਕਾਹਲੀ ਨਾਲ ਬੋਲਦੇ ਹਨ ਉਹ ਤਬਾਹ ਹੋ ਜਾਣਗੇ।

Proverbs 13:3 (UKJV) He that keeps his mouth keeps his life: but he that opens wide his lips shall have destruction.

1ਇੱਕ ਬੁੱਧਵਾਨ ਪੁੱਤਰ ਆਪਣੇ ਪਿਤਾ ਦੀ ਸਿੱਖਿਆ ਨੂੰ ਮੰਨਦਾ ਹੈ, ਪਰ ਮਜ਼ਾਕੀਆ ਝਿੜਕਾਂ ਨੂੰ ਨਹੀਂ ਸੁਣਦਾ।

2ਲੋਕ ਆਪਣੇ ਬੁੱਲ੍ਹਾਂ ਦੇ ਫਲ ਤੋਂ ਚੰਗੀਆਂ ਚੀਜ਼ਾਂ ਦਾ ਆਨੰਦ ਮਾਣਦੇ ਹਨ, ਪਰੰਤੂ ਵਿਸ਼ਵਾਸਘਾਤੀ ਦਾ ਪੇਟ ਜ਼ੁਲਮ ਨਾਲ ਭਰਦਾ ਹੈ।

3ਜਿਹੜੇ ਆਪਣੇ ਬੁੱਲ੍ਹਾਂ ਦੀ ਰਾਖੀ ਕਰਦੇ ਹਨ, ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ, ਪਰ ਜੋ ਕਾਹਲੀ ਨਾਲ ਬੋਲਦੇ ਹਨ ਉਹ ਤਬਾਹ ਹੋ ਜਾਣਗੇ।

4ਆਲਸੀ ਦੀ ਭੁੱਖ ਕਦੇ ਨਹੀਂ ਭਰਦੀ, ਪਰ ਮਿਹਨਤੀ ਦੀ ਇੱਛਾ ਪੂਰੀ ਹੁੰਦੀ ਹੈ।

5ਧਰਮੀ ਝੂਠ ਨੂੰ ਨਫ਼ਰਤ ਕਰਦੇ ਹਨ, ਪਰ ਦੁਸ਼ਟ ਆਪਣੇ ਆਪ ਨੂੰ ਬਦਬੂਦਾਰ ਬਣਾਉਂਦੇ ਅਤੇ ਆਪਣੇ ਆਪ ਨੂੰ ਸ਼ਰਮਸਾਰ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.