ਕਹਾਉਤਾਂ 13

ਧਰਮੀ ਝੂਠ ਨੂੰ ਨਫ਼ਰਤ ਕਰਦੇ ਹਨ, ਪਰ ਦੁਸ਼ਟ ਆਪਣੇ ਆਪ ਨੂੰ ਬਦਬੂਦਾਰ ਬਣਾਉਂਦੇ ਅਤੇ ਆਪਣੇ ਆਪ ਨੂੰ ਸ਼ਰਮਸਾਰ ਕਰਦੇ ਹਨ।

Proverbs 13:5 (UKJV) A righteous man hates lying: but a wicked man is loathsome, and comes to shame.

3ਜਿਹੜੇ ਆਪਣੇ ਬੁੱਲ੍ਹਾਂ ਦੀ ਰਾਖੀ ਕਰਦੇ ਹਨ, ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ, ਪਰ ਜੋ ਕਾਹਲੀ ਨਾਲ ਬੋਲਦੇ ਹਨ ਉਹ ਤਬਾਹ ਹੋ ਜਾਣਗੇ।

4ਆਲਸੀ ਦੀ ਭੁੱਖ ਕਦੇ ਨਹੀਂ ਭਰਦੀ, ਪਰ ਮਿਹਨਤੀ ਦੀ ਇੱਛਾ ਪੂਰੀ ਹੁੰਦੀ ਹੈ।

5ਧਰਮੀ ਝੂਠ ਨੂੰ ਨਫ਼ਰਤ ਕਰਦੇ ਹਨ, ਪਰ ਦੁਸ਼ਟ ਆਪਣੇ ਆਪ ਨੂੰ ਬਦਬੂਦਾਰ ਬਣਾਉਂਦੇ ਅਤੇ ਆਪਣੇ ਆਪ ਨੂੰ ਸ਼ਰਮਸਾਰ ਕਰਦੇ ਹਨ।

6ਧਰਮ ਖਰਿਆਈ ਦੀ ਰਾਖੀ ਕਰਦਾ ਹੈ, ਪਰ ਦੁਸ਼ਟਤਾ ਪਾਪੀ ਨੂੰ ਪਛਾੜ ਦਿੰਦੀ ਹੈ।

7ਕੋਈ ਅਮੀਰ ਹੋਣ ਦਾ ਦਿਖਾਵਾ ਕਰਦਾ ਹੈ ਪਰ ਉਸ ਕੋਲ ਕੁਝ ਨਹੀਂ ਹੈ, ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.