5ਧਰਮੀ ਝੂਠ ਨੂੰ ਨਫ਼ਰਤ ਕਰਦੇ ਹਨ, ਪਰ ਦੁਸ਼ਟ ਆਪਣੇ ਆਪ ਨੂੰ ਬਦਬੂਦਾਰ ਬਣਾਉਂਦੇ ਅਤੇ ਆਪਣੇ ਆਪ ਨੂੰ ਸ਼ਰਮਸਾਰ ਕਰਦੇ ਹਨ।
6ਧਰਮ ਖਰਿਆਈ ਦੀ ਰਾਖੀ ਕਰਦਾ ਹੈ, ਪਰ ਦੁਸ਼ਟਤਾ ਪਾਪੀ ਨੂੰ ਪਛਾੜ ਦਿੰਦੀ ਹੈ।
7ਕੋਈ ਅਮੀਰ ਹੋਣ ਦਾ ਦਿਖਾਵਾ ਕਰਦਾ ਹੈ ਪਰ ਉਸ ਕੋਲ ਕੁਝ ਨਹੀਂ ਹੈ, ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ।
8ਇੱਕ ਵਿਅਕਤੀ ਦੀ ਜਾਨ ਦਾ ਛੁਟਕਾਰਾ ਉਸਦਾ ਧਨ ਹੈ, ਪਰ ਗਰੀਬ ਝਿੜਕਾਂ ਅਤੇ ਧਮਕੀਆਂ ਦਾ ਜਵਾਬ ਨਹੀਂ ਦੇ ਸਕਦਾ।
9ਧਰਮੀ ਦੀ ਜੋਤ ਚਮਕਦੀ ਹੈ, ਪਰ ਦੁਸ਼ਟ ਦਾ ਦੀਵਾ ਬੁਝ ਜਾਂਦਾ ਹੈ।