11ਦੁਸ਼ਟਾਂ ਦਾ ਘਰ ਨਾਸ ਹੋ ਜਾਵੇਗਾ, ਪਰ ਨੇਕ ਲੋਕਾਂ ਦਾ ਤੰਬੂ ਅਬਾਦ ਰਹੇਗਾ।
12ਇੱਕ ਅਜਿਹਾ ਰਾਹ ਹੈ ਜੋ ਸਹੀ ਜਾਪਦਾ ਹੈ, ਪਰ ਅੰਤ ਵਿੱਚ ਉਹ ਮੌਤ ਵੱਲ ਲੈ ਜਾਂਦਾ ਹੈ।
13ਹਾਸੇ ਵਿੱਚ ਵੀ ਦਿਲ ਦੁਖੀ ਰਹਿੰਦਾ ਹੈ, ਅਤੇ ਅਨੰਦ ਦਾ ਅੰਤ ਸੋਗ ਵਿੱਚ ਹੋ ਸਕਦਾ ਹੈ।
14ਅਵਿਸ਼ਵਾਸੀਆਂ ਨੂੰ ਉਹਨਾਂ ਦੇ ਚਾਲ-ਚਲਣ ਦਾ ਪੂਰਾ ਫਲ ਦਿੱਤਾ ਜਾਵੇਗਾ, ਅਤੇ ਭਲੇ ਮਨੁੱਖਾਂ ਨੂੰ ਉਹਨਾਂ ਦਾ ਫਲ ਦਿੱਤਾ ਜਾਵੇਗਾ।
15ਭੋਲੇ ਲੋਕ ਹਰ ਇੱਕ ਗੱਲ ਨੂੰ ਸੱਚ ਮੰਨਦੇ ਹਨ, ਪਰ ਸਿਆਣਾ ਆਪਣੇ ਕਦਮਾਂ ਵੱਲ ਧਿਆਨ ਦਿੰਦਾ ਹੈ।