23ਦੁਸ਼ਟ ਨਿਆਂ ਦੇ ਰਾਹ ਨੂੰ, ਵਿਗਾੜਨ ਲਈ ਗੁਪਤ ਵਿੱਚ ਰਿਸ਼ਵਤ ਲੈਂਦੇ ਹਨ।
24ਇੱਕ ਸਮਝਦਾਰ ਬੁੱਧ ਨੂੰ ਧਿਆਨ ਵਿੱਚ ਰੱਖਦਾ ਹੈ, ਪਰ ਮੂਰਖ ਦੀਆਂ ਅੱਖਾਂ ਧਰਤੀ ਦੀਆਂ ਹੱਦਾਂ ਵੱਲ ਲੱਗੀਆਂ ਰਹਿੰਦੀਆ ਹਨ।
25ਇੱਕ ਮੂਰਖ ਪੁੱਤਰ ਆਪਣੇ ਪਿਤਾ ਲਈ ਸੋਗ ਲਿਆਉਂਦਾ ਹੈ, ਅਤੇ ਮਾਂ ਲਈ ਕੁੜੱਤਣ ਜਿਸ ਨੇ ਉਸਨੂੰ ਜਨਮ ਦਿੱਤਾ ਸੀ।
26ਜੇ ਨਿਰਦੋਸ਼ ਉੱਤੇ ਜੁਰਮਾਨਾ ਲਾਉਣਾ ਚੰਗਾ ਨਹੀਂ ਹੈ, ਨਿਸ਼ਚਤ ਤੌਰ ਉੱਤੇ ਇਮਾਨਦਾਰ ਅਧਿਕਾਰੀਆਂ ਨੂੰ ਕੋਰੜੇ ਮਾਰਨਾ ਠੀਕ ਨਹੀਂ ਹੈ।
27ਜਿਸ ਕੋਲ ਗਿਆਨ ਹੈ ਉਹ ਸੰਜਮ ਨਾਲ ਬਚਨ ਵਰਤਦਾ ਹੈ, ਅਤੇ ਜਿਸ ਕੋਲ ਸਮਝ ਹੈ ਉਹ ਸ਼ਾਂਤ ਸੁਭਾਅ ਵਾਲਾ ਹੈ।