ਕਹਾਉਤਾਂ 17

ਜੇ ਨਿਰਦੋਸ਼ ਉੱਤੇ ਜੁਰਮਾਨਾ ਲਾਉਣਾ ਚੰਗਾ ਨਹੀਂ ਹੈ, ਨਿਸ਼ਚਤ ਤੌਰ ਉੱਤੇ ਇਮਾਨਦਾਰ ਅਧਿਕਾਰੀਆਂ ਨੂੰ ਕੋਰੜੇ ਮਾਰਨਾ ਠੀਕ ਨਹੀਂ ਹੈ।

Proverbs 17:26 (UKJV) Also to punish the just is not good, nor to strike princes for equity.

24ਇੱਕ ਸਮਝਦਾਰ ਬੁੱਧ ਨੂੰ ਧਿਆਨ ਵਿੱਚ ਰੱਖਦਾ ਹੈ, ਪਰ ਮੂਰਖ ਦੀਆਂ ਅੱਖਾਂ ਧਰਤੀ ਦੀਆਂ ਹੱਦਾਂ ਵੱਲ ਲੱਗੀਆਂ ਰਹਿੰਦੀਆ ਹਨ।

25ਇੱਕ ਮੂਰਖ ਪੁੱਤਰ ਆਪਣੇ ਪਿਤਾ ਲਈ ਸੋਗ ਲਿਆਉਂਦਾ ਹੈ, ਅਤੇ ਮਾਂ ਲਈ ਕੁੜੱਤਣ ਜਿਸ ਨੇ ਉਸਨੂੰ ਜਨਮ ਦਿੱਤਾ ਸੀ।

26ਜੇ ਨਿਰਦੋਸ਼ ਉੱਤੇ ਜੁਰਮਾਨਾ ਲਾਉਣਾ ਚੰਗਾ ਨਹੀਂ ਹੈ, ਨਿਸ਼ਚਤ ਤੌਰ ਉੱਤੇ ਇਮਾਨਦਾਰ ਅਧਿਕਾਰੀਆਂ ਨੂੰ ਕੋਰੜੇ ਮਾਰਨਾ ਠੀਕ ਨਹੀਂ ਹੈ।

27ਜਿਸ ਕੋਲ ਗਿਆਨ ਹੈ ਉਹ ਸੰਜਮ ਨਾਲ ਬਚਨ ਵਰਤਦਾ ਹੈ, ਅਤੇ ਜਿਸ ਕੋਲ ਸਮਝ ਹੈ ਉਹ ਸ਼ਾਂਤ ਸੁਭਾਅ ਵਾਲਾ ਹੈ।

28ਮੂਰਖ ਵੀ ਸਿਆਣਾ ਸਮਝਿਆ ਜਾਂਦਾ ਹੈ ਜੇ ਉਹ ਚੁੱਪ ਰਹੇ, ਅਤੇ ਸਮਝਦਾਰ ਜੇ ਉਹ ਆਪਣੀਆਂ ਜੀਭਾਂ ਨੂੰ ਫੜੀ ਰੱਖੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.