ਕਹਾਉਤਾਂ 18

ਮਨੁੱਖ ਦਾ ਪੇਟ ਉਸਦੇ ਮੂੰਹ ਦੀਆਂ ਗੱਲਾਂ ਦੇ ਫਲ ਨਾਲ ਭਰਦਾ ਹੈ, ਆਪਣੇ ਬੁੱਲ੍ਹਾਂ ਦੀ ਵਾਢੀ ਨਾਲ ਉਹ ਰੱਜਦਾ ਹੈ।

Proverbs 18:20 (UKJV) A man's belly shall be satisfied with the fruit of his mouth; and with the increase of his lips shall he be filled.

18ਪਰਚੀ ਪਾਉਣ ਨਾਲ ਝਗੜਿਆਂ ਦਾ ਨਿਪਟਾਰਾ ਹੋ ਜਾਂਦਾ ਹੈ, ਅਤੇ ਬਲਵਾਨਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ।

19ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲੇ ਦੇ ਬੰਦ ਦਰਵਾਜ਼ੇ ਵਰਗੇ ਹਨ।

20ਮਨੁੱਖ ਦਾ ਪੇਟ ਉਸਦੇ ਮੂੰਹ ਦੀਆਂ ਗੱਲਾਂ ਦੇ ਫਲ ਨਾਲ ਭਰਦਾ ਹੈ, ਆਪਣੇ ਬੁੱਲ੍ਹਾਂ ਦੀ ਵਾਢੀ ਨਾਲ ਉਹ ਰੱਜਦਾ ਹੈ।

21ਮੌਤ ਅਤੇ ਜੀਵਨ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਇਸਨੂੰ ਪਿਆਰ ਕਰਦੇ ਹਨ ਉਹ ਇਸਦਾ ਫਲ ਖਾਣਗੇ।

22ਜਿਸ ਨੂੰ ਪਤਨੀ ਮਿਲਦੀ ਹੈ ਉਸਨੂੰ ਚੰਗੀ ਚੀਜ਼ ਮਿਲੀ ਹੈ ਅਤੇ ਉਹ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.