19ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲੇ ਦੇ ਬੰਦ ਦਰਵਾਜ਼ੇ ਵਰਗੇ ਹਨ।
20ਮਨੁੱਖ ਦਾ ਪੇਟ ਉਸਦੇ ਮੂੰਹ ਦੀਆਂ ਗੱਲਾਂ ਦੇ ਫਲ ਨਾਲ ਭਰਦਾ ਹੈ, ਆਪਣੇ ਬੁੱਲ੍ਹਾਂ ਦੀ ਵਾਢੀ ਨਾਲ ਉਹ ਰੱਜਦਾ ਹੈ।
21ਮੌਤ ਅਤੇ ਜੀਵਨ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਇਸਨੂੰ ਪਿਆਰ ਕਰਦੇ ਹਨ ਉਹ ਇਸਦਾ ਫਲ ਖਾਣਗੇ।
22ਜਿਸ ਨੂੰ ਪਤਨੀ ਮਿਲਦੀ ਹੈ ਉਸਨੂੰ ਚੰਗੀ ਚੀਜ਼ ਮਿਲੀ ਹੈ ਅਤੇ ਉਹ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦਾ ਹੈ।
23ਗਰੀਬ ਰਹਿਮ ਦੀ ਬੇਨਤੀ ਕਰਦਾ ਹੈ, ਪਰ ਧਨਵਾਨ ਸਖ਼ਤੀ ਨਾਲ ਉੱਤਰ ਦਿੰਦਾ ਹੈ।