ਕਹਾਉਤਾਂ 18

ਜਿਸ ਨੂੰ ਪਤਨੀ ਮਿਲਦੀ ਹੈ ਉਸਨੂੰ ਚੰਗੀ ਚੀਜ਼ ਮਿਲੀ ਹੈ ਅਤੇ ਉਹ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦਾ ਹੈ।

Proverbs 18:22 (UKJV) Whoso finds a wife finds a good thing, and obtains favour of the LORD.

20ਮਨੁੱਖ ਦਾ ਪੇਟ ਉਸਦੇ ਮੂੰਹ ਦੀਆਂ ਗੱਲਾਂ ਦੇ ਫਲ ਨਾਲ ਭਰਦਾ ਹੈ, ਆਪਣੇ ਬੁੱਲ੍ਹਾਂ ਦੀ ਵਾਢੀ ਨਾਲ ਉਹ ਰੱਜਦਾ ਹੈ।

21ਮੌਤ ਅਤੇ ਜੀਵਨ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਇਸਨੂੰ ਪਿਆਰ ਕਰਦੇ ਹਨ ਉਹ ਇਸਦਾ ਫਲ ਖਾਣਗੇ।

22ਜਿਸ ਨੂੰ ਪਤਨੀ ਮਿਲਦੀ ਹੈ ਉਸਨੂੰ ਚੰਗੀ ਚੀਜ਼ ਮਿਲੀ ਹੈ ਅਤੇ ਉਹ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦਾ ਹੈ।

23ਗਰੀਬ ਰਹਿਮ ਦੀ ਬੇਨਤੀ ਕਰਦਾ ਹੈ, ਪਰ ਧਨਵਾਨ ਸਖ਼ਤੀ ਨਾਲ ਉੱਤਰ ਦਿੰਦਾ ਹੈ।

24ਜਿਸ ਦੇ ਅਵਿਸ਼ਵਾਸ਼ਯੋਗ ਮਿੱਤਰ ਹਨ ਉਹ ਛੇਤੀ ਹੀ ਤਬਾਹ ਹੋ ਜਾਂਦਾ ਹੈ, ਪਰ ਇੱਕ ਦੋਸਤ ਹੈ ਜੋ ਇੱਕ ਭਰਾ ਨਾਲੋਂ ਵੀ ਨੇੜੇ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.