ਕਹਾਉਤਾਂ 18

ਜਦੋਂ ਦੁਸ਼ਟਤਾ ਆਉਂਦੀ ਹੈ, ਤਾਂ ਅਪਮਾਨ ਹੁੰਦਾ ਹੈ, ਅਤੇ ਸ਼ਰਮ ਦੇ ਨਾਲ ਬਦਨਾਮੀ ਆਉਂਦੀ ਹੈ।

Proverbs 18:3 (UKJV) When the wicked comes, then comes also contempt, and with dishonour reproach.

1ਜਿਸਨੇ ਆਪਣੇ ਆਪ ਨੂੰ ਦੂਸਰਿਆ ਤੋਂ ਅਲੱਗ ਕਰ ਲਿਆ ਉਹ ਆਪਣੀ ਇੱਛਾ ਪੂਰੀ ਕਰਦਾ ਹੈ, ਅਤੇ ਉਸ ਨੇ ਸਾਰੀ ਬੁੱਧੀ ਨੂੰ ਤਿਆਗ ਦਿੱਤਾ ਹੈ।

2ਮੂਰਖ ਨੂੰ ਸਮਝ ਵਿੱਚ ਕੋਈ ਆਨੰਦ ਨਹੀਂ ਮਿਲਦਾ ਪਰ ਉਸਨੂੰ ਆਪਣੇ ਵਿਚਾਰ ਪ੍ਰਗਟ ਕਰਨ ਵਿੱਚ ਹੀ ਖੁਸ਼ੀ ਹੁੰਦੀ ਹੈ।

3ਜਦੋਂ ਦੁਸ਼ਟਤਾ ਆਉਂਦੀ ਹੈ, ਤਾਂ ਅਪਮਾਨ ਹੁੰਦਾ ਹੈ, ਅਤੇ ਸ਼ਰਮ ਦੇ ਨਾਲ ਬਦਨਾਮੀ ਆਉਂਦੀ ਹੈ।

4ਮੂੰਹ ਦੇ ਬਚਨ ਡੂੰਘੇ ਪਾਣੀ ਹਨ, ਪਰ ਬੁੱਧੀ ਦਾ ਚਸ਼ਮਾ ਇੱਕ ਵਗਦੀ ਹੋਈ ਨਦੀ ਹੈ।

5ਦੁਸ਼ਟ ਦਾ ਪੱਖ ਲੈਣਾ ਠੀਕ ਨਹੀਂ ਹੈ ਅਤੇ ਨਾ ਹੀ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਨਾ ਠੀਕ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.