ਕਹਾਉਤਾਂ 18

ਮੂੰਹ ਦੇ ਬਚਨ ਡੂੰਘੇ ਪਾਣੀ ਹਨ, ਪਰ ਬੁੱਧੀ ਦਾ ਚਸ਼ਮਾ ਇੱਕ ਵਗਦੀ ਹੋਈ ਨਦੀ ਹੈ।

Proverbs 18:4 (UKJV) The words of a man's mouth are as deep waters, and the wellspring of wisdom as a flowing brook.

2ਮੂਰਖ ਨੂੰ ਸਮਝ ਵਿੱਚ ਕੋਈ ਆਨੰਦ ਨਹੀਂ ਮਿਲਦਾ ਪਰ ਉਸਨੂੰ ਆਪਣੇ ਵਿਚਾਰ ਪ੍ਰਗਟ ਕਰਨ ਵਿੱਚ ਹੀ ਖੁਸ਼ੀ ਹੁੰਦੀ ਹੈ।

3ਜਦੋਂ ਦੁਸ਼ਟਤਾ ਆਉਂਦੀ ਹੈ, ਤਾਂ ਅਪਮਾਨ ਹੁੰਦਾ ਹੈ, ਅਤੇ ਸ਼ਰਮ ਦੇ ਨਾਲ ਬਦਨਾਮੀ ਆਉਂਦੀ ਹੈ।

4ਮੂੰਹ ਦੇ ਬਚਨ ਡੂੰਘੇ ਪਾਣੀ ਹਨ, ਪਰ ਬੁੱਧੀ ਦਾ ਚਸ਼ਮਾ ਇੱਕ ਵਗਦੀ ਹੋਈ ਨਦੀ ਹੈ।

5ਦੁਸ਼ਟ ਦਾ ਪੱਖ ਲੈਣਾ ਠੀਕ ਨਹੀਂ ਹੈ ਅਤੇ ਨਾ ਹੀ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਨਾ ਠੀਕ ਨਹੀਂ ਹੈ।

6ਮੂਰਖਾਂ ਦੇ ਬੁੱਲ੍ਹ ਉਹਨਾਂ ਵਿੱਚ ਝਗੜਾ ਲਿਆਉਂਦੇ ਹਨ, ਅਤੇ ਉਹਨਾਂ ਨੂੰ ਮਾਰ ਖਾਣ ਦੇ ਯੋਗ ਠਹਿਰਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.