3ਜਦੋਂ ਦੁਸ਼ਟਤਾ ਆਉਂਦੀ ਹੈ, ਤਾਂ ਅਪਮਾਨ ਹੁੰਦਾ ਹੈ, ਅਤੇ ਸ਼ਰਮ ਦੇ ਨਾਲ ਬਦਨਾਮੀ ਆਉਂਦੀ ਹੈ।
4ਮੂੰਹ ਦੇ ਬਚਨ ਡੂੰਘੇ ਪਾਣੀ ਹਨ, ਪਰ ਬੁੱਧੀ ਦਾ ਚਸ਼ਮਾ ਇੱਕ ਵਗਦੀ ਹੋਈ ਨਦੀ ਹੈ।
5ਦੁਸ਼ਟ ਦਾ ਪੱਖ ਲੈਣਾ ਠੀਕ ਨਹੀਂ ਹੈ ਅਤੇ ਨਾ ਹੀ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਨਾ ਠੀਕ ਨਹੀਂ ਹੈ।
6ਮੂਰਖਾਂ ਦੇ ਬੁੱਲ੍ਹ ਉਹਨਾਂ ਵਿੱਚ ਝਗੜਾ ਲਿਆਉਂਦੇ ਹਨ, ਅਤੇ ਉਹਨਾਂ ਨੂੰ ਮਾਰ ਖਾਣ ਦੇ ਯੋਗ ਠਹਿਰਾਉਂਦੇ ਹਨ।
7ਮੂਰਖ ਦੇ ਬਚਨ ਉਹ ਦੀ ਬਰਬਾਦੀ ਹੈ, ਅਤੇ ਉਹਨਾਂ ਦੇ ਬੁੱਲ ਉਹਨਾਂ ਦੀ ਜਾਨ ਲਈ ਫਾਹੀ ਹਨ।