ਕਹਾਉਤਾਂ 19

ਗਿਆਨ ਤੋਂ ਬਿਨਾਂ ਇੱਛਾ ਚੰਗੀ ਨਹੀਂ, ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ!

Proverbs 19:2 (UKJV) Also, that the soul be without knowledge, it is not good; and he that hastes with his feet sins.

1ਉਸ ਮੂਰਖ ਨਾਲੋਂ ਜਿਸ ਦੇ ਬੁੱਲ੍ਹ ਵਿਗੜਦੇ ਹਨ, ਉਹ ਗਰੀਬ ਚੰਗਾ ਹੈ ਜਿਸ ਦਾ ਤੁਰਨਾ ਨਿਰਦੋਸ਼ ਹੈ।

2ਗਿਆਨ ਤੋਂ ਬਿਨਾਂ ਇੱਛਾ ਚੰਗੀ ਨਹੀਂ, ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ!

3ਮਨੁੱਖ ਦੀ ਆਪਣੀ ਮੂਰਖਤਾਈ ਉਸ ਦੀ ਬਰਬਾਦੀ ਵੱਲ ਲੈ ਜਾਂਦੀ ਹੈ, ਤਾਂ ਵੀ ਉਹਨਾਂ ਦਾ ਦਿਲ ਯਾਹਵੇਹ ਦੇ ਵਿਰੁੱਧ ਕ੍ਰੋਧਿਤ ਹੁੰਦਾ ਹੈ।

4ਦੌਲਤ ਬਹੁਤ ਸਾਰੇ ਦੋਸਤਾਂ ਨੂੰ ਖਿੱਚਦੀ ਹੈ, ਪਰ ਗਰੀਬ ਦਾ ਸਭ ਤੋਂ ਨਜ਼ਦੀਕੀ ਮਿੱਤਰ ਵੀ ਉਹਨਾਂ ਨੂੰ ਛੱਡ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.