1ਉਸ ਮੂਰਖ ਨਾਲੋਂ ਜਿਸ ਦੇ ਬੁੱਲ੍ਹ ਵਿਗੜਦੇ ਹਨ, ਉਹ ਗਰੀਬ ਚੰਗਾ ਹੈ ਜਿਸ ਦਾ ਤੁਰਨਾ ਨਿਰਦੋਸ਼ ਹੈ।
2ਗਿਆਨ ਤੋਂ ਬਿਨਾਂ ਇੱਛਾ ਚੰਗੀ ਨਹੀਂ, ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ!
3ਮਨੁੱਖ ਦੀ ਆਪਣੀ ਮੂਰਖਤਾਈ ਉਸ ਦੀ ਬਰਬਾਦੀ ਵੱਲ ਲੈ ਜਾਂਦੀ ਹੈ, ਤਾਂ ਵੀ ਉਹਨਾਂ ਦਾ ਦਿਲ ਯਾਹਵੇਹ ਦੇ ਵਿਰੁੱਧ ਕ੍ਰੋਧਿਤ ਹੁੰਦਾ ਹੈ।
4ਦੌਲਤ ਬਹੁਤ ਸਾਰੇ ਦੋਸਤਾਂ ਨੂੰ ਖਿੱਚਦੀ ਹੈ, ਪਰ ਗਰੀਬ ਦਾ ਸਭ ਤੋਂ ਨਜ਼ਦੀਕੀ ਮਿੱਤਰ ਵੀ ਉਹਨਾਂ ਨੂੰ ਛੱਡ ਦਿੰਦਾ ਹੈ।
5ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ, ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਅਜ਼ਾਦ ਨਹੀਂ ਹੋਵੇਗਾ।