23ਯਾਹਵੇਹ ਦਾ ਡਰ ਜੀਵਨ ਵੱਲ ਲੈ ਜਾਂਦਾ ਹੈ, ਫਿਰ ਉਹ ਮੁਸੀਬਤ ਤੋਂ ਅਛੂਤ, ਸੰਤੁਸ਼ਟ ਆਰਾਮ ਕਰਦਾ ਹੈ।
24ਇੱਕ ਆਲਸੀ ਆਪਣਾ ਹੱਥ ਕਟੋਰੇ ਵਿੱਚ ਦੱਬਦਾ ਹੈ, ਪਰ ਐਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤੱਕ ਲਿਆਵੇ।
25ਮਖੌਲ ਉਡਾਉਣ ਵਾਲੇ ਨੂੰ ਮਾਰ ਤਾਂ ਭਲੇ ਲੋਕ ਸਿਆਣੇ ਹੋ ਜਾਣਗੇ, ਸਮਝਦਾਰਾਂ ਨੂੰ ਝਿੜਕ, ਅਤੇ ਉਹ ਗਿਆਨ ਪ੍ਰਾਪਤ ਕਰਨਗੇ।
26ਜੋ ਕੋਈ ਆਪਣੇ ਪਿਤਾ ਨੂੰ ਲੁੱਟਦਾ ਹੈ ਅਤੇ ਆਪਣੀ ਮਾਂ ਨੂੰ ਬਾਹਰ ਕੱਢਦਾ ਹੈ, ਉਹ ਬੱਚਾ ਸ਼ਰਮ ਅਤੇ ਬੇਇੱਜ਼ਤੀ ਲਿਆਉਂਦਾ ਹੈ।
27ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇ।