ਕਹਾਉਤਾਂ 19

ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇ।

Proverbs 19:27 (UKJV) Cease, my son, to hear the instruction that causes to go astray from the words of knowledge.

25ਮਖੌਲ ਉਡਾਉਣ ਵਾਲੇ ਨੂੰ ਮਾਰ ਤਾਂ ਭਲੇ ਲੋਕ ਸਿਆਣੇ ਹੋ ਜਾਣਗੇ, ਸਮਝਦਾਰਾਂ ਨੂੰ ਝਿੜਕ, ਅਤੇ ਉਹ ਗਿਆਨ ਪ੍ਰਾਪਤ ਕਰਨਗੇ।

26ਜੋ ਕੋਈ ਆਪਣੇ ਪਿਤਾ ਨੂੰ ਲੁੱਟਦਾ ਹੈ ਅਤੇ ਆਪਣੀ ਮਾਂ ਨੂੰ ਬਾਹਰ ਕੱਢਦਾ ਹੈ, ਉਹ ਬੱਚਾ ਸ਼ਰਮ ਅਤੇ ਬੇਇੱਜ਼ਤੀ ਲਿਆਉਂਦਾ ਹੈ।

27ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇ।

28ਇੱਕ ਭ੍ਰਿਸ਼ਟ ਗਵਾਹ ਨਿਆਂ ਦਾ ਮਜ਼ਾਕ ਉਡਾਉਦਾ ਹੈ, ਅਤੇ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਨਿਗਲਦਾ ਹੈ।

29ਮਜ਼ਾਕ ਕਰਨ ਵਾਲਿਆਂ ਲਈ ਸ਼ਜਾ, ਅਤੇ ਮੂਰਖਾਂ ਦੀ ਪਿੱਠ ਲਈ ਕੋਰੜੇ ਤਿਆਰ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.