ਕਹਾਉਤਾਂ 19

ਜੋ ਕੋਈ ਆਪਣੇ ਪਿਤਾ ਨੂੰ ਲੁੱਟਦਾ ਹੈ ਅਤੇ ਆਪਣੀ ਮਾਂ ਨੂੰ ਬਾਹਰ ਕੱਢਦਾ ਹੈ, ਉਹ ਬੱਚਾ ਸ਼ਰਮ ਅਤੇ ਬੇਇੱਜ਼ਤੀ ਲਿਆਉਂਦਾ ਹੈ।

Proverbs 19:26 (UKJV) He that wastes his father, and chases away his mother, is a son that causes shame, and brings reproach.

24ਇੱਕ ਆਲਸੀ ਆਪਣਾ ਹੱਥ ਕਟੋਰੇ ਵਿੱਚ ਦੱਬਦਾ ਹੈ, ਪਰ ਐਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤੱਕ ਲਿਆਵੇ।

25ਮਖੌਲ ਉਡਾਉਣ ਵਾਲੇ ਨੂੰ ਮਾਰ ਤਾਂ ਭਲੇ ਲੋਕ ਸਿਆਣੇ ਹੋ ਜਾਣਗੇ, ਸਮਝਦਾਰਾਂ ਨੂੰ ਝਿੜਕ, ਅਤੇ ਉਹ ਗਿਆਨ ਪ੍ਰਾਪਤ ਕਰਨਗੇ।

26ਜੋ ਕੋਈ ਆਪਣੇ ਪਿਤਾ ਨੂੰ ਲੁੱਟਦਾ ਹੈ ਅਤੇ ਆਪਣੀ ਮਾਂ ਨੂੰ ਬਾਹਰ ਕੱਢਦਾ ਹੈ, ਉਹ ਬੱਚਾ ਸ਼ਰਮ ਅਤੇ ਬੇਇੱਜ਼ਤੀ ਲਿਆਉਂਦਾ ਹੈ।

27ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇ।

28ਇੱਕ ਭ੍ਰਿਸ਼ਟ ਗਵਾਹ ਨਿਆਂ ਦਾ ਮਜ਼ਾਕ ਉਡਾਉਦਾ ਹੈ, ਅਤੇ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਨਿਗਲਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.