ਕਹਾਉਤਾਂ 20

ਨੀਂਦ ਨੂੰ ਪਿਆਰ ਨਾ ਕਰ ਕਿਤੇ ਤੂੰ ਗਰੀਬ ਨਾ ਹੋ ਜਾਵੇ, ਜਾਗਦੇ ਰਹੋ ਕਿ ਤੁਹਾਡੇ ਕੋਲ ਭੋਜਨ ਬਹੁਤ ਹੋਵੇ।

Proverbs 20:13 (UKJV) Love not sleep, lest you come to poverty; open yours eyes, and you shall be satisfied with bread.

11ਛੋਟੇ ਬੱਚੇ ਵੀ ਆਪਣੇ ਕੰਮਾਂ ਤੋਂ ਜਾਣੇ ਜਾਂਦੇ ਹਨ, ਕੀ ਉਹਨਾਂ ਦੇ ਚਾਲ-ਚਲਣ ਸੱਚ-ਮੁੱਚ ਸ਼ੁੱਧ ਅਤੇ ਨੇਕ ਹਨ ਜਾਂ ਨਹੀਂ?

12ਸੁਣਨ ਵਾਲੇ ਕੰਨ ਅਤੇ ਵੇਖਣ ਵਾਲੀਆਂ ਅੱਖਾਂ, ਯਾਹਵੇਹ ਨੇ ਦੋਹਾਂ ਨੂੰ ਬਣਾਇਆ ਹੈ।

13ਨੀਂਦ ਨੂੰ ਪਿਆਰ ਨਾ ਕਰ ਕਿਤੇ ਤੂੰ ਗਰੀਬ ਨਾ ਹੋ ਜਾਵੇ, ਜਾਗਦੇ ਰਹੋ ਕਿ ਤੁਹਾਡੇ ਕੋਲ ਭੋਜਨ ਬਹੁਤ ਹੋਵੇ।

14“ਇਹ ਚੰਗਾ ਨਹੀਂ ਹੈ, ਇਹ ਚੰਗਾ ਨਹੀਂ ਹੈ!” ਖਰੀਦਦਾਰ ਕਹਿੰਦਾ ਹੈ, ਫਿਰ ਚਲਾ ਜਾਂਦਾ ਹੈ ਅਤੇ ਖਰੀਦਦਾਰੀ ਬਾਰੇ ਸ਼ੇਖੀ ਮਾਰਦਾ ਹੈ।

15ਸੋਨਾ ਅਤੇ ਹੀਰੇ ਮੋਤੀ ਬਹੁਤ ਹਨ, ਪਰ ਗਿਆਨ ਬੋਲਣ ਵਾਲੇ ਬੁੱਲ ਇੱਕ ਦੁਰਲੱਭ ਗਹਿਣਾ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.