10ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਯਾਹਵੇਹ ਦੋਵਾਂ ਨੂੰ ਨਫ਼ਰਤ ਕਰਦਾ ਹੈ।
11ਛੋਟੇ ਬੱਚੇ ਵੀ ਆਪਣੇ ਕੰਮਾਂ ਤੋਂ ਜਾਣੇ ਜਾਂਦੇ ਹਨ, ਕੀ ਉਹਨਾਂ ਦੇ ਚਾਲ-ਚਲਣ ਸੱਚ-ਮੁੱਚ ਸ਼ੁੱਧ ਅਤੇ ਨੇਕ ਹਨ ਜਾਂ ਨਹੀਂ?
12ਸੁਣਨ ਵਾਲੇ ਕੰਨ ਅਤੇ ਵੇਖਣ ਵਾਲੀਆਂ ਅੱਖਾਂ, ਯਾਹਵੇਹ ਨੇ ਦੋਹਾਂ ਨੂੰ ਬਣਾਇਆ ਹੈ।
13ਨੀਂਦ ਨੂੰ ਪਿਆਰ ਨਾ ਕਰ ਕਿਤੇ ਤੂੰ ਗਰੀਬ ਨਾ ਹੋ ਜਾਵੇ, ਜਾਗਦੇ ਰਹੋ ਕਿ ਤੁਹਾਡੇ ਕੋਲ ਭੋਜਨ ਬਹੁਤ ਹੋਵੇ।
14“ਇਹ ਚੰਗਾ ਨਹੀਂ ਹੈ, ਇਹ ਚੰਗਾ ਨਹੀਂ ਹੈ!” ਖਰੀਦਦਾਰ ਕਹਿੰਦਾ ਹੈ, ਫਿਰ ਚਲਾ ਜਾਂਦਾ ਹੈ ਅਤੇ ਖਰੀਦਦਾਰੀ ਬਾਰੇ ਸ਼ੇਖੀ ਮਾਰਦਾ ਹੈ।