12ਸੁਣਨ ਵਾਲੇ ਕੰਨ ਅਤੇ ਵੇਖਣ ਵਾਲੀਆਂ ਅੱਖਾਂ, ਯਾਹਵੇਹ ਨੇ ਦੋਹਾਂ ਨੂੰ ਬਣਾਇਆ ਹੈ।
13ਨੀਂਦ ਨੂੰ ਪਿਆਰ ਨਾ ਕਰ ਕਿਤੇ ਤੂੰ ਗਰੀਬ ਨਾ ਹੋ ਜਾਵੇ, ਜਾਗਦੇ ਰਹੋ ਕਿ ਤੁਹਾਡੇ ਕੋਲ ਭੋਜਨ ਬਹੁਤ ਹੋਵੇ।
14“ਇਹ ਚੰਗਾ ਨਹੀਂ ਹੈ, ਇਹ ਚੰਗਾ ਨਹੀਂ ਹੈ!” ਖਰੀਦਦਾਰ ਕਹਿੰਦਾ ਹੈ, ਫਿਰ ਚਲਾ ਜਾਂਦਾ ਹੈ ਅਤੇ ਖਰੀਦਦਾਰੀ ਬਾਰੇ ਸ਼ੇਖੀ ਮਾਰਦਾ ਹੈ।
15ਸੋਨਾ ਅਤੇ ਹੀਰੇ ਮੋਤੀ ਬਹੁਤ ਹਨ, ਪਰ ਗਿਆਨ ਬੋਲਣ ਵਾਲੇ ਬੁੱਲ ਇੱਕ ਦੁਰਲੱਭ ਗਹਿਣਾ ਹਨ।
16ਜਿਹੜਾ ਪਰਦੇਸੀ ਦਾ ਜ਼ਮਾਨਤੀ ਹੋਵੇ ਉਹ ਦੇ ਕੱਪੜੇ ਲਾਹ ਲੈ, ਅਤੇ ਜਿਹੜਾ ਓਪਰੀ ਔਰਤ ਦਾ ਜ਼ਮਾਨਤੀ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ।